ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਮੁਕੇਰੀਆਂ ਦੇ ਕਈ ਪਿੰਡਾਂ ’ਚ ਹੜ੍ਹ, ਕੁੱਝ ਪਿੰਡ ਖਾਲੀ ਕਰਵਾਏ

ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਮੁਕੇਰੀਆਂ ਦੇ ਕਈ ਪਿੰਡਾਂ ’ਚ ਹੜ੍ਹ, ਕੁੱਝ ਪਿੰਡ ਖਾਲੀ ਕਰਵਾਏ

ਮੁਕੇਰੀਆਂ, 16 ਅਗਸਤ- ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਿਹਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਟਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣ ਗਏ ਹਨ। ਤਾਜ਼ਾ ਹਾਲਾਤ ਅਨੁਸਾਰ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਬੇਲਾ ਸਰਿਆਣਾ ਸਮੇਤ ਕੁਝ ਪਿੰਡ ਖਾਲੀ ਕਰਵਾਏ ਜਾ ਰਹੇ ਹਨ।ਨੌਸ਼ਹਿਰਾ ਪੱਤਣ ਕੋਲ ਗੁਰਦਾਸਪੁਰ ਤੋਂ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਵਿੱਚ ਬੀਤੀ ਸ਼ਾਮ ਪਏ ਪਾੜ ਕਾਰਨ ਜਗਤਪੁਰ, ਟਾਂਡਾ, ਦਾਦੂਵਾਲ, ਪੁਰਾਣਾ ਸ਼ਾਲਾ ਸਮੇਤ ਦਰਜਨ ਭਰ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਵਲੋਂ ਲੋਕਾਂ ਵਲੋਂ ਲਿਆਂਦੇ ਟਰੈਕਟਰਾਂ ਦੀ ਮਦਦ ਨਾਲ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਰੋਸ ਹੈ ਕਿ ਅਧਿਕਾਰੀਆਂ ਨੇ ਸਮੇਂ ਸਿਰ ਲੋਕਾਂ ਨੂੰ ਸੁਚੇਤ ਨਹੀਂ ਕੀਤਾ।

You must be logged in to post a comment Login