ਪ੍ਰਧਾਨ ਮੰਤਰੀ ਮੋਦੀ ਵੱਲੋਂ ਬਰਤਾਨਵੀ ਹਮਰੁਤਬਾ ਸਟਾਰਮਰ ਨਾਲ ਗੱਲਬਾਤ

ਪ੍ਰਧਾਨ ਮੰਤਰੀ ਮੋਦੀ ਵੱਲੋਂ ਬਰਤਾਨਵੀ ਹਮਰੁਤਬਾ ਸਟਾਰਮਰ ਨਾਲ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ (Keir Starmer) ਨਾਲ ਵਿਆਪਕ ਗੱਲਬਾਤ ਕੀਤੀ, ਜੋ ਮੁੱਖ ਤੌਰ ’ਤੇ ਵਪਾਰ, ਰੱਖਿਆ, ਸੁਰੱਖਿਆ ਅਤੇ ਨਾਜ਼ੁਕ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ-ਯੂਕੇ ਸਬੰਧਾਂ ਨੂੰ ਹੁਲਾਰਾ ਦੇਣ ‘ਤੇ ਕੇਂਦਰਿਤ ਸੀ।ਬ੍ਰਿਟਿਸ਼ ਨੇਤਾ ਯੂਕੇ ਦੇ 125 ਪ੍ਰਮੁੱਖ ਕਾਰੋਬਾਰੀ ਨੇਤਾਵਾਂ, ਉੱਦਮੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਇੱਕ ਵਫ਼ਦ ਦੇ ਨਾਲ ਬੁੱਧਵਾਰ ਸਵੇਰੇ ਦੋ ਦਿਨਾਂ ਦੌਰੇ ‘ਤੇ ਮੁੰਬਈ ਪਹੁੰਚੇ ਹਨ।ਸਟਾਰਮਰ ਦਾ ਇਹ ਭਾਰਤ ਦੌਰਾ ਦੋਵਾਂ ਦੇਸ਼ਾਂ ਨੇ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (free trade pact) ’ਤੇ ਹਸਤਾਖਰ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਸਮਝੌਤੇ ਨਾਲ ਬਾਜ਼ਾਰ ਤੱਕ ਪਹੁੰਚ ਵਧੇਗੀ, ਟੈਕਸ ਘੱਟ ਹੋਣਗੇ ਅਤੇ 2030 ਤੱਕ ਦੁਵੱਲੇ ਵਪਾਰ ਦੇ ਦੁੱਗਣੇ ਹੋਣ ਦੀ ਉਮੀਦ ਹੈ। ਇਹ ਵਪਾਰ ਸਮਝੌਤਾ ਪ੍ਰਧਾਨ ਮੰਤਰੀ ਮੋਦੀ ਦੇ ਜੁਲਾਈ ਵਿੱਚ ਲੰਡਨ ਦੌਰੇ ਦੌਰਾਨ ਪੱਕਾ ਕੀਤਾ ਗਿਆ ਸੀ।

You must be logged in to post a comment Login