ਪ੍ਰਧਾਨ ਮੰਤਰੀ ਰੇਲ ਹਾਦਸੇ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਰੇਲ ਮੰਤਰੀ ਤੋਂ ਸ਼ੁਰੂਆਤ ਕਰਨ: ਕਾਂਗਰ

ਪ੍ਰਧਾਨ ਮੰਤਰੀ ਰੇਲ ਹਾਦਸੇ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਰੇਲ ਮੰਤਰੀ ਤੋਂ ਸ਼ੁਰੂਆਤ ਕਰਨ: ਕਾਂਗਰ

ਨਵੀਂ ਦਿੱਲੀ, 4 ਜੂਨ- ਕਾਂਗਰਸ ਨੇ ਉੜੀਸਾ ਰੇਲ ਤ੍ਰਾਸਦੀ ਨੂੰ ਲੈ ਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ‘ਪੀਆਰ ਡਰਾਮੇਬਾਜ਼ੀਆਂ’ ਨੇ ਭਾਰਤੀ ਰੇਲਵੇ ਦੀਆਂ ‘ਗੰਭੀਰ ਕਮੀਆਂ, ਅਪਰਾਧਿਕ ਲਾਪ੍ਰਵਾਹੀ ਅਤੇ ਰੱਖਿਆ ਤੇ ਸੁਰੱਖਿਆ ਪ੍ਰਤੀ ਪੂਰੀ ਅਣਦੇਖੀ’ ਨੂੰ ਢੱਕ ਦਿੱਤਾ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਭਾਰਤ ਰੇਲਵੇ ਤੇ ਲੋਕਾਂ ’ਤੇ ਪਾਏ ਇਸ ‘ਰੋਲੇ-ਘਚੋਲੇ’ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਕਤੀਸਿੰਹ ਗੋਹਿਲ ਤੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦੋਸ਼ ਲਾਇਆ ਕਿ ਉੜੀਸਾ ਰੇਲ ਤ੍ਰਾਸਦੀ ‘ਸਿਰੇ ਦੀ ਲਾਪ੍ਰਵਾਹੀ, ਸਿਸਟਮ ਵਿੱਚ ਗੰਭੀਰ ਖਾਮੀਆਂ ਤੇ ਅਯੋਗਤਾ ਕਾਰਨ’ ਮਨੁੱਖ ਵੱਲੋਂ ਕੀਤੀ ਤਬਾਹੀ ਹੈ। ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਐਲਾਨ ਕੀਤਾ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਸਭ ਤੋਂ ਪਹਿਲਾਂ ਰੇਲ ਮੰਤਰੀ ਤੋਂ ਸ਼ੁਰੂਆਤ ਕਰਨ। ਉਨ੍ਹਾਂ ਕਿਹਾ, ‘‘ਅਸੀਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰਦੇ ਹਾਂ। ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ।’’

You must be logged in to post a comment Login