ਕੋਲਕਾਤਾ, 13 ਦਸੰਬਰ : ਇੱਥੇ ਸਾਲਟ ਲੇਕ ਸਟੇਡੀਅਮ ਵਿੱਚ ਹਫੜਾ-ਦਫੜੀ ਮਚ ਗਈ, ਜਦੋਂ ਅਰਜਨਟੀਨਾ ਦੇ ਫੁੱਟਬਾਲ ਆਈਕਨ ਲਿਓਨਲ ਮੈਸੀ ਨੂੰ ਦੇਖਣ ਲਈ ਟਿਕਟਾਂ ‘ਤੇ ਮੋਟੀਆਂ ਰਕਮਾਂ ਖਰਚ ਕਰਨ ਵਾਲੇ ਦਰਸ਼ਕਾਂ ਨੇ ਫੁੱਟਬਾਲ ਖਿਡਾਰੀ ਦੀ ਸਾਫ਼ ਝਲਕ ਨਾ ਮਿਲਣ ’ਤੇ ਰੋਸ ਪ੍ਰਦਰਸ਼ਨ ਕੀਤਾ। ਲਿਓਨਲ ਮੈਸੀ ਦੇ ਸਾਲਟ ਲੇਕ ਸਟੇਡੀਅਮ ਈਵੈਂਟ ਦੇ ਮੁੱਖ ਪ੍ਰਬੰਧਕ ਸਤਦਰੂ ਦੱਤਾ ਨੂੰ ਐਤਵਾਰ ਨੂੰ ਵੱਡੇ ਪੱਧਰ ‘ਤੇ ਅਫਰਾ-ਤਫਰੀ ਅਤੇ ਗੰਭੀਰ ਗਲਤ ਪ੍ਰਬੰਧਨ ਦੇ ਦੋਸ਼ਾਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਜਾਣਕਾਰੀ ਪੱਛਮੀ ਬੰਗਾਲ ਦੇ ਪੁਲੀਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਰਾਜੀਵ ਕੁਮਾਰ ਨੇ ਦਿੱਤੀ।ਦੱਤਾ ਨੂੰ ਕੋਲਕਾਤਾ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ, ਜਿੱਥੇ ਉਹ ਮੈਸੀ ਅਤੇ ਉਸ ਦੇ ਸਾਥੀਆਂ ਨੂੰ ਹੈਦਰਾਬਾਦ ਲਈ ਰਵਾਨਾ ਕਰਨ ਗਿਆ ਸੀ। ਇਹ ਕਾਰਵਾਈ ਈਵੈਂਟ ਦੇ ਕਥਿਤ ਕੁਪ੍ਰਬੰਧਨ ਕਾਰਨ ਹੋਈ ਅਫਰਾ-ਤਫਰੀ ਦੇ ਸਬੰਧ ਵਿੱਚ ਕੀਤੀ ਗਈ।

You must be logged in to post a comment Login