ਪ੍ਰਸਿੱਧ ਗੀਤਕਾਰ ਮਨਮੋਹਨ ਸਿੰਘ ਪੰਛੀ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ

ਪ੍ਰਸਿੱਧ ਗੀਤਕਾਰ ਮਨਮੋਹਨ ਸਿੰਘ ਪੰਛੀ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ
      ਗੁਰਦਾਸਪੁਰ, (ਬਲਵਿੰਦਰ ਬਾਲਮ )- ਪ੍ਰਸਿੱਧ ਗੀਤਕਾਰ ਮਨਮੋਹਨ ਸਿੰਘ ਪੰਛੀ ਜੋ ਬੀਤੇ ਦਿਨੀਂ ਪਿੰਡ ਗਾਲੜ੍ਹੀਆਂ, ਮੁਕੇਰੀਆਂ ਵਿਖੇ ਸਵਰਗਵਾਸ ਹੋ ਗਏ ਸਨ। ਉਹਨਾਂ ਦੇ ਨਮਿਤ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਜੱਥੇ ਦੁਆਰਾ ਕੀਰਤਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀਆਂ ਯਾਦਾਂ, ਸਾਹਿਤਕ ਸਫ਼ਰ ਅਤੇ ਜੀਵਨ ਸ਼ੈਲੀ ਦੇ ਮੱਦੇਨਜ਼ਰ ਪ੍ਰਸਿੱਧ ਸਾਹਿਤਕਾਰਾਂ, ਪਤੱਰਕਾਰਾਂ, ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀਆਂ। ਮਨਮੋਹਨ ਸਿੰਘ ਪੰਛੀ ਨੇ ਗੀਤਾਂ ਦੀਆਂ ਕਈ ਪੁਸਤਕਾਂ ਲਿਖੀਆਂ ਅਤੇ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ। ਉਹ ਫੌਜ ਚੋਂ ਕੈਪਟਨ ਸੇਵਾ ਮੁਕਤ ਹੋਏ ਸਨ ਅਤੇ ਮੁਕੇਰੀਆਂ ਵਿਖੇ ਦੁਕਾਨ ਕਰਦੇ ਸਨ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਬਲਵਿੰਦਰ ਬਾਲਮ, ਗੁਰਮੀਤ ਸਰਾਂ, ਸਰਬਜੀਤ ਵਿਰਦੀ, ਹਰਬੰਸ ਸੋਹਲ, ਬਿਸ਼ਨ ਦਾਸ,ਡਾ.ਕੇਵਲ ਕ੍ਰਿਸ਼ਨ, ਕਰਨੈਲ ਸਿੰਘ ਅਮਰ, ਫੌਜੀ ਅਫਸਰ, ਗੁਰਿੰਦਰ ਸਿੰਘ, ਰਵੇਲ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਸੂਬੇ ਦਾਰ ਸ਼ੀਸ਼ ਸਿੰਘ, ਪੁਨੀਤ,ਪਾਲ ਦਾਸ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ, ਭੂਪਿੰਦਰ ਪਾਲ ਸਿੰਘ, ਸੁਖਵਿੰਦਰ ਪਾਲ ਸਿੰਘ, ਵਜ਼ੀਰ ਸਿੰਘ, ਪਰਮਜੀਤ ਸਿੰਘ ਆਦਿ ਸ਼ਾਮਿਲ ਸਨ।

You must be logged in to post a comment Login