ਪੰਜਾਬੀਆਂ ਨੇ ਵਿਦੇਸ਼ ਜਾਣ ਲਈ ਚੁੱਕਿਆ 14 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ

ਪੰਜਾਬੀਆਂ ਨੇ ਵਿਦੇਸ਼ ਜਾਣ ਲਈ ਚੁੱਕਿਆ 14 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ

ਜਲੰਧਰ : ਪੰਜਾਬ ਦੇ ਲੋਕਾਂ ਵਿਚ ਵਿਦੇਸ਼ ਜਾਣ ਦਾ ਜਨੂੰਨ ਅਜਿਹਾ ਹੈ ਕਿ ਮੌਜੂਦਾ ਸਮੇਂ ਸੂਬੇ ਦੇ 13.34 ਫੀਸਦੀ ਦਿਹਾਤੀ ਪਰਿਵਾਰਾਂ ’ਚੋਂ ਘੱਟੋ-ਘੱਟ ਇਕ ਮੈਂਬਰ ਵਿਦੇਸ਼ ਵਿਚ ਜਾ ਕੇ ਵੱਸਿਆ ਹੋਇਆ ਹੈ। ਇਕ ਅਧਿਐਨ ਮੁਤਾਬਕ ਲਗਭਗ 56 ਫੀਸਦੀ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਉਧਾਰ ਲਈ ਹੈ। ਅਧਿਐਨ ਮੁਤਾਬਕ 19.38 ਫੀਸਦੀ ਪ੍ਰਵਾਸੀ ਅਜਿਹੇ ਹਨ ਜਿਨ੍ਹਾਂ ਨੇ 5639 ਕਰੋੜ ਰੁਪਏ ਦੀ ਜਾਇਦਾਦ ਵੇਚ ਦਿੱਤੀ ਹੈ। ਮੁਲਾਂਕਣ ਦੇ ਅਨੁਸਾਰ ਇਸ ’ਚ ਜ਼ਮੀਨ, ਪਲਾਟ/ਘਰ, ਸੋਨੇ ਦੇ ਗਹਿਣੇ, ਕਾਰ ਅਤੇ ਟਰੈਕਟਰ ਸ਼ਾਮਲ ਹਨ। ਜ਼ਿਆਦਾਤਰ ਅਨੁਸੂਚਿਤ ਜਾਤੀ, ਘੱਟ ਆਮਦਨੀ ਵਾਲੇ, ਬੇਜ਼ਮੀਨੇ ਅਤੇ ਮਜ਼ਦੂਰ ਪ੍ਰਵਾਸੀ ਪਰਿਵਾਰਾਂ ਨੇ ਪ੍ਰਵਾਸ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਘਰ ਅਤੇ ਸੋਨੇ ਦੇ ਗਹਿਣੇ ਵੇਚ ਦਿੱਤੇ।

You must be logged in to post a comment Login