ਪੰਜਾਬੀ ਦੇ ਸਤਿਕਾਰ ਲਈ ਆਮ ਲੋਕ ਵੀ ਹੋਣ ਸੁਚੇਤ

ਪੰਜਾਬੀ ਦੇ ਸਤਿਕਾਰ ਲਈ ਆਮ ਲੋਕ ਵੀ ਹੋਣ ਸੁਚੇਤ
21 ਫਰਵਰੀ ਨੂੰ ਪੰਜਾਬੀ ਦਿਹਾੜੇ ‘ਤੇਵਿਸ਼ੇਸ਼ 

ਪੰਜਾਬੀ ਭਾਸ਼ਾ, ਜਿਸਨੂੰ ਕੁਝ ਖੋਜਕਾਰ ਵਿਦਵਾਨਾਂ ਲਗਭਗ 14 ਹਜ਼ਾਰ ਸਾਲ ਪੁਰਣੀ ਭਾਸ਼ਾ ਦੱਸਿਆ ਜਾਦਾਂ ਹੈ,ਪਰ ਨੂੰ ਵੀ ਪੂਰਾ ਸਹੀ ਨਹੀ ਕਿਹਾ ਜਾ ਸਕਦਾ ਕਿਉਂਕਿ ਕੁਝ ਵਿਦਵਾਨ ਪੰਜਾਬੀ ਭਾਸ਼ਾ ਨੂੰ ਇਸ ਤੋ ਵੱਧ ਪੁਰਾਤਨ ਦੱਸਦੇ ਹਨ। ਪੰਜਾਬੀ ਭਾਸ਼ਾ ਨੂੰ ਦੋ ਲਿੱਪੀਆਂ ਵਿੱਚ ਲਿਖਿਆ ਜਾਂਦਾ ਹੈ ਚੜ੍ਹਦੇ ਪੰਜਾਬ ਵਿੲਚ ਗੁਰਮੁੱਖੀ ਅਤੇ ਲਹਿੰਦੇ ਪੰਜਾਬ ਵਿੱਚ ਸ਼ਾਹਮੁੱਖੀ ਲਿੱਪੀ । ਪੰਜਾਬੀ ਦਾ ਗੁਰਮੁੱਖੀ ਰੂਪ ਸਿੱਖਾਂ ਦੇ ਧਾਰਮਿਕ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੀ ਲਿੱਪੀ ਦੇ ਰੂਪ ਵਿੱਚ ਗੁਰੂ ਸਹਿਬਾਨਾ ਵੱਲੋਂ ਬਖਸ਼ੀ ਗੁਰਮੁਖੀ ਲਿਪੀ ਦੇ ਰੂਪ ਵਿਚ ਚੜ੍ਹਦੇ ਪੰਜਾਬ ਵਿਚ ਮਿਲਦਾ ਹੈ ਸ਼ਾਹਮੁੱਖੀ ਲਿੱਪੀ ਪੀਰਾਂ ਫਕੀਰਾਂ ਦੀ ਕਲਮ ਦਾ ਸਿੰਗਾਰ ਬਣੀ ਸ਼ਾਹ ਮੁਖੀ ਲਿਪੀ ਦੇ ਰੂਪ ਵਿੱਚ ਲਹਿੰਦੇ ਪੰਜਾਬ ਵਿਚ ਅੱਜ ਵੀ ਮਿਲਦਾ ਹੈ। ਬੋਲੀ ਬੋਲਣ ਦੀ ਜ਼ਬਾਨ ਭਾਵੇਂ ਇਕੋ ਹੈ ਪਰ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਦਾ ਬਹੁਤ ਜ਼ਿਆਦਾ ਅੰਤਰ ਹੈ ।
ਇਸ ਤੋਂ ਇਲਾਵਾ ਪੰਜਾਬੀ ਦੀਆਂ ਬਹੁਤ ਸਾਰੀਆਂ ਉਪ-ਬੋਲੀਆਂ ਹਨ ਜਿਵੇਂ ਮਾਝੀ, ਪੁਆਂਦੀ , ਪੋਠੋਹਾਰੀ, ਡੋਰਗੀ।
ਪਰ ਮੌਜੂਦਾ ਸਮੇਂ ਮਾਲਵੇ ਇਲਾਕੇ ਦੀ ਬੋਲੀ ਪੰਜਾਬ ਵਿਚ ਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਹੀ ਹੈ ।
ਪਰ ਜ਼ਮਾਨੇ ਦੀ ਆਧੁਨਿਕਤਾ ਦੇ ਕਾਰਨ ਪੰਜਾਬੀ ਭਾਸ਼ਾ ਨੂੰ ਕਾਫੀ ਖੋਰਾ ਲੱਗ ਰਿਹਾ ਹੈ। ਜਿਸ ਕਰਕੇ ਪੰਜਾਬੀ ਦੇ ਪ੍ਰੇਮੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ ਜਿੱਥੇ ਸਰਕਾਰ ਵੱਲੋਂ ਸਿਰਫ ਦਫਤਰੀ ਭਾਸ਼ਾ ਅਤੇ ਬੋਰਡਾ ਦੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਦਾ ਐਲਾਨ ਕਰਕੇ ਪੰਜਾਬੀ ਨੂੰ ਮਾਣ-ਸਨਮਾਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਅਸਲ ਮੁੱਦਾ ਅਜੇ ਵੀ ਸਰਕਾਰ ਨੇ ਅੱਖੋਂ ਪਰੋਖੇ ਕੀਤਾ ਹੋਇਆ ਹੈ।  ਕਿਉਂਕਿ ਕਿਸੇ ਵੀ ਭਾਸ਼ਾ ਦੇ ਅਸਲ ਹੋਂਦਕਾਰ ਵਾਰਿਸ ਲੇਖਕ ਹੁੰਦੇ ਹਨ, ਪਰ ਪੰਜਾਬੀ ਦੇ ਵਾਰਿਸ ਪੰਜਾਬੀ ਲੇਖਕਾਂ ਦੀ ਸਥਿਤੀ ਡਾਵਾਂਡੋਲ ਜਿਸ ਕਰਕੇ ਪੰਜਾਬੀ ਦੀ ਹੋਂਦ ਦਾ ਖਤਰਾ ਹੋਰ ਵਧ ਜਾਂਦਾ ਹੈ।
 ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ ਦੇ ਹਰ ਪਿੰਡ ਵਿਚ ਸਰਾਬ ਦੇ ਠੇਕੇ ਤਾਂ ਦੋ ਵੀ ਮਿਲ ਜਾਣਗੇ ਪਰ ਸਕੂਲਾਂ ਅਤੇ ਪਿੰਡਾਂ ਵਿਚ ਲਾਇਬ੍ਰੇਰੀਆਂ ਦੀ ਕੋਈ ਸਾਰ ਨਹੀਂ ਲੈ ਰਿਹਾ। ਜਿਸ ਕਰਕੇ ਲਗਾਤਾਰ ਨੌਜਵਾਨ ਪੀੜ੍ਹੀ ਆਪਣੇ ਸਾਹਿਤ ਨਾਲੋਂ ਟੁੱਟ ਰਹੀ ਹੈ ਮੌਜੂਦਾ ਸਮੇਂ ਸੰਸਾਰ ਦਾ ਏਕੀਕਰਨ ਕਾਰਨ ਭਾਵੇਂ ਅੰਗਰੇਜ਼ੀ ਸਮੇਤ ਹੋਰ ਭਾਸ਼ਾਵਾਂ ਸਿੱਖਣੀਆਂ ਜ਼ਰੂਰੀ ਹਨ ਪੰਜਾਬੀ ਨੂੰ ਵਿਸ਼ਾਰਨਾ ਵਾਲੀ ਗੱਲ ਨਹੀਂ ਹੈ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਸਰਕਾਰਾਂ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬੀ ਭਾਸ਼ਾ ਨੂੰ ਮਾਣ ਸਨਮਾਨ ਦੇਣ ਲਈ ਹਰ ਸਿੱਖਿਆ ਸੰਸਥਾਵਾਂ ਅਤੇ ਪਿੰਡ ਪੱਧਰ ਤੇ ਪੰਜਾਬੀ ਸਾਹਿਤ ਨਾਲ ਸਬੰਧਤ ਲਾਇਬ੍ਰੇਰੀਆਂ ਦਾ ਪ੍ਰਬੰਧ ਕਰਨ ਤਾਂਕਿ ਨੌਜਵਾਨਾਂ ਪੀੜ੍ਹੀ ਨੂੰ ਪੰਜਾਬੀ ਕਲਮ ਅਤੇ ਪੰਜਾਬੀ ਪੜ੍ਹਨ ਦੀ ਚੇਟਕ ਲੱਗ ਜਾਵੇ। ਇਸ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪੰਜਾਬੀ ਭਾਸ਼ਾ ਦੇ ਸਤਿਕਾਰ ਪ੍ਰਤੀ ਸੁਚੇਤ ਹੋਣਾ ਪਵੇਗਾ ਤੇ ਸਰਕਾਰਾਂ ਤੋਂ ਇਹ ਮੰਗ ਮੰਗਣੀ ਪਵੇਗੀ ਕਿ ਪੰਜਾਬੀ ਭਾਸ਼ਾ ਨੂੰ ਮਾਣ-ਸਤਿਕਾਰ ਦਿੱਤਾ ਜਾਵੇ।
 ਹੈਰਾਨੀਜਨਕ ਗੱਲ ਇਹ ਹੈ ਚ ਚੜਦੇ ਪੰਜਾਬ ਵਿੱਚ ਲਾਇਬ੍ਰੇਰੀਅਨ ਦੀਆ ਅਸਾਮੀਆਂ ਲਈ ਲੇਖਕਾਂ ਜਾਂ ਪੱਤਰਕਾਰਾਂ ਨੂੰ ਕੋਈ ਕੋਟਾ ਨਹੀ ਦਿੱਤਾ ਜਾਂਦਾ, ਜਦਕਿ ਲਾਇਬ੍ਰੇਰੀਅਨ ਭਰਤੀ ਵਿੱਚ ਖਿਡਾਰੀਆਂ ਲਈ ਰਾਖਵਾਂ ਕੋਟਾ ਰੱਖਿਆ ਜਾਂਦਾ ਹੈ । ਜਿਸ ਕਰਕੇ ਲੇਖਕ ਵਰਗ ਵਿੱਚ ਰੋਸ ਪਾਇਆ ਜਾਂਦਾ ਹੈ।
ਲੇਖਕ :ਰਾਮ ਸਿੰਘ ਕਲਿਆਣ
ਪਿੰਡ ਕਲਿਆਣ ਸੁੱਖਾ ( ਬਠਿੰਡਾ)
ਮੋਬਾਈਲ ਨੰਬਰ 94634-18654

You must be logged in to post a comment Login