ਪੰਜਾਬ ‘ਚ ਵਧੀ ਸੈਲਾਨੀਆਂ ਦੀ ਗਿਣਤੀ, ਪੂਰੇ ਦੇਸ਼ ‘ਚੋਂ 11ਵੇਂ ਰੈਂਕ ‘ਤੇ

ਪੰਜਾਬ ‘ਚ ਵਧੀ ਸੈਲਾਨੀਆਂ ਦੀ ਗਿਣਤੀ, ਪੂਰੇ ਦੇਸ਼ ‘ਚੋਂ 11ਵੇਂ ਰੈਂਕ ‘ਤੇ

ਚੰਡੀਗੜ੍ਹ : ਪੰਜਾਬ ‘ਚ ਸੈਲਾਨੀਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਦੇ ਚੱਲਦਿਆਂ ਹੀ ਪੰਜਾਬ ਪੂਰੇ ਦੇਸ਼ ‘ਚੋਂ 11ਵੇਂ ਰੈਂਕ ‘ਤੇ ਆ ਗਿਆ ਹੈ। ਸੈਰ-ਸਪਾਟਾ ਵਿਭਾਗ ਦਾ ਇਸ ਸਾਲ ਦਾ ਬਜਟ 190 ਕਰੋੜ ਰੁਪਏ ਹੈ, ਜਦੋਂ ਕਿ 2017-18 ‘ਚ ਇਹ ਬਜਟ 110 ਕਰੋੜ ਰੁਪਏ ਦਾ ਸੀ, ਜਿਸ ‘ਚੋਂ 96 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਦੇ ਬਾਵਜੂਦ ਸੈਲਾਨੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਸੈਲਾਨੀਆਂ ਨੂੰ ਇੱਥੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੁਦ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਟੂਰਿਜ਼ਮ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਿਭਾਗ ਮੁਤਾਬਕ ਪੰਜਾਬ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਰੋਜ਼ਾਨਾ ਡੇਢ ਲੱਖ ਤੱਕ ਸੈਲਾਨੀ ਆ ਰਹੇ ਹਨ। ਮਤਲਬ ਕਿ ਹਰ ਸਾਲ 5 ਕਰੋੜ ਦੇ ਕਰੀਬ ਸੈਲਾਨੀ ਪੰਜਾਬ ਆ ਰਹੇ ਹਨ, ਜਿਨ੍ਹਾਂ ‘ਚ ਜ਼ਿਆਦਾਤਰ ਸੈਲਾਨੀ ਅੰਮ੍ਰਿਤਸਰ ਆਉਂਦੇ ਹਨ।
ਪੰਜਾਬ ‘ਚ ਨੇ 14 ‘ਟੂਰਿਸਟ ਇਨਫਾਰਮੇਸ਼ਨ ਸੈਂਟਰ’ : ਪੰਜਾਬ ‘ਚ 14 ਟੂਰਿਸਟ ਇਨਫਾਰਮੇਸ਼ਨ ਸੈਂਟਰ ਹਨ। ਇਨ੍ਹਾਂ ‘ਚੋਂ ਅੰਮ੍ਰਿਤਸਰ ਦੇ ਵਾਹਗਾ ਬਾਰਡਰ, ਰਾਜਾਸਾਂਸੀ ਏਅਰਪੋਰਟ, ਰੇਲਵੇ ਸਟੇਸ਼ਨ, ਗੋਲਡਮ ਟੈਂਪਲ ਸ਼ਾਮਲ ਹਨ। ਨੰਗਲ, ਆਨੰਦਪੁਰ ਸਾਹਿਬ, ਰੋਪੜ, ਲੁਧਿਆਣਾ, ਬਠਿੰਡਾ, ਪਠਾਨਕੋਟ, ਫਾਜ਼ਿਲਕਾ, ਪਟਿਆਲਾ, ਚੰਡੀਗੜ੍ਹ, ਨਵੀਂ ਦਿੱਲੀ ਅਤੇ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ‘ਚ ਵੀ ਇਨਫਾਰਮੇਸ਼ਨ ਸੈਂਟਰ ਹਨ।

You must be logged in to post a comment Login