ਪੰਜਾਬ ’ਚ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ, ਬਠਿੰਡਾ ਸਭ ਤੋਂ ਠੰਢਾ

ਪੰਜਾਬ ’ਚ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ, ਬਠਿੰਡਾ ਸਭ ਤੋਂ ਠੰਢਾ

ਚੰਡੀਗੜ੍ਹ, 18 ਦਸੰਬਰ- ਪੰਜਾਬ ਵਿੱਚ ਪੋਹ ਦਾ ਮਹੀਨਾ ਚੜ੍ਹਨ ਦੇ ਨਾਲ ਹੀ ਠੰਢ ਤੇ ਧੁੰਦ ਨੇ ਜ਼ੋਰ ਫੜ ਲਿਆ ਹੈ। ਅੱਜ ਸੂਬੇ ਦੇ ਕਈ ਇਲਾਕਿਆਂ ’ਚ ਧੁੰਦ ਕਾਰਨ ਜਨਜੀਵਨ ’ਤੇ ਮਾੜਾ ਅਸਰ ਪਿਆ। ਖਾਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰ ਸਮੇਂ ਸ਼ਹਿਰਾਂ ਦੇ ਬਾਹਰੀ ਖੇਤਰ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਪਰ ਦਿਨ ਚੜ੍ਹਨ ਦੇ ਨਾਲ ਹੀ ਧੁੰਦ ਸੰਘਣੀ ਹੁੰਦੀ ਗਈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਤਾਪਮਾਨ ਵੀ ਹੇਠਾਂ ਡਿਗਦਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਪੰਜਾਬ ਵਿੱਚ ਸਭ ਤੋਂ ਠੰਢਾ ਸ਼ਹਿਰ ਬਠਿੰਡਾ ਰਿਹਾ ਹੈ, ਜਿਥੇ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ 6.6, ਅੰਮ੍ਰਿਤਸਰ ਵਿੱਚ 5, ਲੁਧਿਆਣਾ ਵਿੱਚ 5.2, ਫਰੀਦਕੋਟ ਵਿਚ 4.2, ਪਠਾਨਕੋਟ ਵਿੱਚ 6.4, ਗੁਰਦਾਸਪੁਰ ਵਿੱਚ 4.8, ਪਟਿਆਲਾ ਵਿਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

You must be logged in to post a comment Login