ਪੰਜਾਬ ‘ਚ 12 ਫੀਸਦੀ ਤੋਂ ਜ਼ਿਆਦਾ ਖੇਤੀ ਯੋਗ ਭੂਮੀ ‘ਤੇ ਨਾਜਾਇਜ਼ ਕਬਜ਼ੇ

ਪੰਜਾਬ ‘ਚ 12 ਫੀਸਦੀ ਤੋਂ ਜ਼ਿਆਦਾ ਖੇਤੀ ਯੋਗ ਭੂਮੀ ‘ਤੇ ਨਾਜਾਇਜ਼ ਕਬਜ਼ੇ

ਚੰਡੀਗੜ੍ਹ : ਪੰਜਾਬ ‘ਚ ਕੁੱਲ 12 ਫੀਸਦੀ ਤੋਂ ਜ਼ਿਆਦਾ ਖੇਤੀ ਯੋਗ ਭੂਮੀ ‘ਤੇ ਗੈਰ ਕਾਨੂੰਨੀ ਕਬਜ਼ੇ ਕੀਤੇ ਗਏ ਹਨ। ਪੰਜਾਬ ਪੰਚਾਇਤ ਵਿਭਾਗ ਵਲੋਂ ਇਕੱਠੇ ਕੀਤੇ ਗਏ ਆਂਕੜਿਆਂ ਮੁਤਾਬਕ ਸੂਬੇ ‘ਚ ਕੁੱਲ 1.70 ਲੱਖ ਏਕੜ ਖੇਤੀ ਯੋਗ ਭੂਮੀ ਹੈ, ਜਿਸ ‘ਚੋਂ 21,106 ਏਕੜ ਜ਼ਮੀਨ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਪਟਿਆਲਾ ਜ਼ਿਲਾ ਸਭ ਤੋਂ ਅੱਗੇ ਹੈ। ਇਸ ਸਬੰਧੀ ਜ਼ਿਲੇ ਦੀ ਰਤੀਆਂ ਪਿੰਡ ਦੀ ਗ੍ਰਾਮ ਪੰਚਾਇਤ ਨੇ ਜੁਲਾਈ ਮਹੀਨੇ ‘ਚ ਅਦਾਲਤ ਦਾ ਰੁਖ ਕੀਤਾ ਸੀ। ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਕਬਜ਼ਿਆਂ ਵਾਲੀ ਜ਼ਮੀਨ ਨੂੰ ਸੀਮਾਬੱਧ ਕਰਨ ਦੇ ਹੁਕਮ ਦਿੱਤੇ ਸਨ। ਪਹਿਲਾਂ ਪੁਲਸ ਫੋਰਸ ਦੀ ਉਪਲੱਬਧਤਾ ਨਾ ਹੋਣ ਕਾਰਨ ਅਤੇ ਬਾਅਦ ‘ਚ ਸਾਉਣੀ ਦੀ ਫਸਲ ‘ਚ ਪਾਣੀ ਭਰਨ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਇਸ ਸਬੰਧੀ ਫਸਲਾਂ ਕੱਟਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਹਾਲ ਹੀ ‘ਚ ਇਸ ਮਾਮਲੇ ਨੂੰ ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਸੂਬਾ ਸਰਕਾਰ ਦੇ ਨੋਟਿਸ ‘ਚ ਲਿਆਂਦਾ ਸੀ। ਇਸ ਦੇ ਦੌਰਾਨ ਹੀ ਸੂਬਾ ਸਰਕਾਰ ਵਲੋਂ ਇਸ ਦੀ ਜਾਂਚ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ।

You must be logged in to post a comment Login