ਪੰਜਾਬ ਤੇ ਦਿੱਲੀ ਇਕ-ਦੂਜੇ ਨੂੰ ਵੰਡਣਗੇ ‘ਗਿਆਨ’, ਦੋਵਾਂ ਵਿਚਾਲੇ ਸਮਝੌਤਾ

ਪੰਜਾਬ ਤੇ ਦਿੱਲੀ ਇਕ-ਦੂਜੇ ਨੂੰ ਵੰਡਣਗੇ ‘ਗਿਆਨ’, ਦੋਵਾਂ ਵਿਚਾਲੇ ਸਮਝੌਤਾ

ਨਵੀਂ ਦਿੱਲੀ, 26 ਅਪਰੈਲ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ ਅਤੇ ਪੰਜਾਬ ਸਰਕਾਰ ਨੇ ਬਿਹਤਰ ਸਿਹਤ, ਸਿੱਖਿਆ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਸਮਰੱਥ ਬਣਾਉਣ ਲਈ ‘ਗਿਆਨ ਸਾਂਝਾ ਸਮਝੌਤਾ’ ‘ਤੇ ਦਸਤਖਤ ਕੀਤੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗਿਆਨ ਸਾਂਝਾ ਕਰਨ ਲਈ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਇਕ-ਦੂਜੇ ਦੇ ਦੌਰੇ ‘ਤੇ ਭੇਜਣਗੀਆਂ।

You must be logged in to post a comment Login