ਪੰਜਾਬ ਦੀ ਨਵੀਂ ਖੇਤੀ ਨੀਤੀ ਤਿਆਰ, ਜਲਦੀ ਹੋਵੇਗੀ ਲਾਗੂ

ਪੰਜਾਬ ਦੀ ਨਵੀਂ ਖੇਤੀ ਨੀਤੀ ਤਿਆਰ, ਜਲਦੀ ਹੋਵੇਗੀ ਲਾਗੂ

ਮੋਗਾ, 27 ਅਕਤੂਬਰ- ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬੇ ’ਚ ਨਵੀਂ ਖੇਤੀ ਨੀਤੀ ਤਿਆਰ ਹੋ ਚੁੱਕੀ ਹੈ ਅਤੇ ਅਗਲੇ ਦਿਨਾਂ ਵਿਚ ਹੀ ਇਸ ਦਾ ਐਲਾਨ ਹੋ ਜਾਵੇਗਾ। ਖੇਤੀ ਮੰਤਰੀ ਇਥੋਂ ਨੇੜਲੇ ਪਿੰਡ ਸਲ੍ਹੀਣਾ ਵਿਖੇ ਧਾਰਮਿਕ ਜੋੜੇ ਮੇਲੇ ਵਿਚ ਸ਼ਿਰਕਤ ਕਰਨ ਆਏ ਸਨ। ਇਸ ਮੌਕੇ ਖੇਤੀ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਪਰਾਲੀ ਪ੍ਰਬੰਧਨ ਮੁੱਦੇ ਉਂਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੇਂਦਰ ਨੇ ਠੁਕਰਾ ਦਿੱਤੀ ਹੈ। ਪੰਜਾਬ ਵਿਚ ਇਸ ਸਮੇਂ ਹਵਾ ਦੀ ਗੁਣਵੱਤਾ ਦਾ ਪੱਧਰ ਬਿਲਕੁਲ ਆਮ ਵਾਂਗ ਹੈ ਪਰ ਸੂਬੇ ਨਾਲ ਜੋੜ ਕੇ 300 ਕਿਲੋਮੀਟਰ ਦੂਰ ਦੀ ਆਬੋ ਹਵਾ ਖਰਾਬ ਹੋਣ ਵਾਵੇਲਾ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੂਬੇ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ। ਪਹਿਲੀ ਨਵੰਬਰ ਨੂੰ ਐੱਸਵਾਈਐੱਲ ਵਾਲੇ ਮੁੱਦੇ ਉੱਤੇ ਹੋਣ ਵਾਲੀ ਬਹਿਸ ਵਿਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ।

You must be logged in to post a comment Login