ਚੰਡੀਗੜ੍ਹ, 23 ਸਤੰਬਰ- ਪੰਜਾਬ ਪੁਲੀਸ ਨੇ ਅੱਜ ਕੈਨੇਡਾ ਦੇ ਲਖਬੀਰ ਲੰਡਾ ਅਤੇ ਪਾਕਿਸਤਾਨ ਦੇ ਹਰਵਿੰਦਰ ਰਿੰਦਾ ਵਲੋਂ ਚਲਾਏ ਜਾ ਰਹੇ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਦੀ ਆਈਐਸਆਈ ਵਲੋਂ ਵੀ ਮਦਦ ਕੀਤੀ ਜਾ ਰਹੀ ਸੀ। ਇਹ ਪ੍ਰਗਟਾਵਾ ਪੰਜਾਬ ਦੇ ਡੀਜੀਪੀ ਨੇ ਇੱਕ ਟਵੀਟ ਜ਼ਰੀਏ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲੀਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਇਸ ਜਥੇਬੰਦੀ ਦੇ ਦੋ ਮੈਂਬਰਾਂ ਨੂੰ ਏਕੇ-56 ਰਾਈਫਲ, 2 ਮੈਗਜ਼ੀਨਾਂ ਅਤੇ 90 ਜ਼ਿੰਦਾ ਕਾਰਤੂਸਾਂ ਸਣੇ ਕਾਬੂ ਕੀਤਾ ਹੈ।

You must be logged in to post a comment Login