ਪੰਜਾਬ ਵਿੱਚ ਹਾਵੜਾ ਮੇਲ ਦੇ ਇਕ ਡੱਬੇ ਵਿੱਚ ਧਮਾਕਾ, ਔਰਤ ਸਣੇ ਚਾਰ ਜ਼ਖ਼ਮੀ

ਪੰਜਾਬ ਵਿੱਚ ਹਾਵੜਾ ਮੇਲ ਦੇ ਇਕ ਡੱਬੇ ਵਿੱਚ ਧਮਾਕਾ, ਔਰਤ ਸਣੇ ਚਾਰ ਜ਼ਖ਼ਮੀ

ਚੰਡੀਗੜ੍ਹ, 3 ਨਵੰਬਰ- ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਸਰਹਿੰਦ ਰੇਲਵੇ ਸਟੇਸ਼ਨ ਕੋਲ ਹਾਵੜਾ ਮੇਲ ਰੇਲਗੱਡੀ ਦੇ ਆਮ ਸ਼੍ਰੇਣੀ ਦੇ ਇਕ ਡੱਬੇ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ ਹੋ ਗਈ। ਸਰਕਾਰੀ ਰੇਲਵੇ ਪੁਲੀਸ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਰਾਤ ਕਰੀਬ 10.30 ਵਜੇ ਦੀ ਹੈ ਜਦੋਂ ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਰੇਲਗੱਡੀ ਦੇ ਇਕ ਡੱਬੇ ਵਿੱਚ ਪਟਾਕਿਆਂ ਨਾਲ ਭਰੀ ਇਕ ਪਲਾਸਟਿਕ ਦੀ ਬਾਲਟੀ ’ਚ ਧਮਾਕਾ ਹੋ ਗਿਆ। ਇਸ ਘਟਨਾ ਵਿੱਚ ਇਕ ਮਹਿਲਾ ਸਣੇ ਚਾਰ ਯਾਤਰੀ ਜ਼ਖ਼ਮੀ ਹੋ ਗਏ। ਜੀਆਰਪੀ ਦੇ ਡੀਐੱਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਧਮਾਕਾ ਰੇਲਗੱਡੀ ਦੇ ਆਮ ਸ਼੍ਰੇਣੀ ਦੇ ਡੱਬੇ ਵਿੱਚ ਇਕ ਪਲਾਸਟਿਕ ਦੀ ਬਾਲਟੀ ’ਚ ਹੋਇਆ, ਜਿਸ ਵਿੱਚ ਕੁਝ ਪਟਾਕੇ ਰੱਖੇ ਹੋਏ ਸਨ।  ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ।

You must be logged in to post a comment Login