ਪੰਜਾਬ ਵੇਟ ਲਿਫਟਿੰਗ ਐਸੋਸੀਏਸ਼ਨ ਵੱਲੋਂ ਵਿਸ਼ਵ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਅੰਬੈਸਡਰ ਨਿਯੁਕਤ

ਪੰਜਾਬ ਵੇਟ ਲਿਫਟਿੰਗ ਐਸੋਸੀਏਸ਼ਨ ਵੱਲੋਂ ਵਿਸ਼ਵ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਅੰਬੈਸਡਰ ਨਿਯੁਕਤ
ਨਿਰਮਲ ਸਿੱਧੂ ਦੀ ਨਿਯੁਕਤੀ ਨਾਲ ਵੇਟਲਿਫਟਿੰਗ ਨੂੰ ਮਿਲੇਗਾ ਬਲ- ਅਜੈਬ ਸਿੰਘ ਗਰਚਾ
ਨੌਟਿੰਘਮ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬਰਮਿੰਘਮ ਵਿਖੇ ਸੰਪੰਨ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਪੰਜਾਬੀ ਵੇਟਲਿਫਟਰ ਖਿਡਾਰੀਆਂ ਦੀ ਕਾਰਗੁਜਾਰੀ ਬਿਹਤਰੀਨ ਰਹੀ। ਪੰਜਾਬ ਵੇਟਲਿਫਟਿੰਗ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਨੂੰ ਵੀ ਬਲ ਮਿਲਿਆ ਹੈ। ਨੌਟਿੰਘਮ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਪੰਜਾਬ ਵੇਟਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤਾਰਾ ਸਿੰਘ ਸੂੰਡ ਅਰਜਨ ਐਵਾਰਡੀ ਗਿਆਨ ਸਿੰਘ ਚੀਮਾ ਏਸ਼ੀਅਨ ਬਰੌਂਜ ਮੈਡਲਿਸਟ 1982 ਦਿੱਲੀ ਸਮੇਤ ਵੇਟਲਿਫਟਿੰਗ ਨੂੰ ਪਿਆਰ ਕਰਨ ਵਾਲੇ ਖੇਡ ਪ੍ਰੇਮੀ ਵੀ ਹਾਜਰ ਹੋਏ। ਇਸ ਸਮਾਗਮ ਨੂੰ ਚਾਰ ਚੰਨ ਲਾਉਣ ਲਈ ਵਿਸ਼ਵ ਪ੍ਰਸਿੱਧ ਗਾਇਕ ਨਿਰਮਲ ਸਿੱਧੂ ਅਤੇ ਉੱਘੇ ਖੇਡ ਪ੍ਰਮੋਟਰ ਅਜੈਬ ਸਿੰਘ ਗਰਚਾ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਵੱਡੀ ਗਿਣਤੀ ਵਿੱਚ ਹਾਜ਼ਰ ਖੇਡ ਪ੍ਰੇਮੀਆਂ ਵੱਲੋਂ ਸੂੰਡ ਸਾਹਿਬ ਦੀ ਅਗਵਾਈ ਵਿੱਚ ਫੈਸਲਾ ਲੈਂਦਿਆਂ ਨਿਰਮਲ ਸਿੱਧੂ ਨੂੰ ਪੰਜਾਬ ਵੇਟਲਿਫਟਿੰਗ ਐਸੋਸੀਏਸ਼ਨ ਵੱਲੋਂ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ। ਇਸ ਵੱਡੀ ਜ਼ਿੰਮੇਵਾਰੀ ਦਾ ਭਾਰ ਨਿਰਮਲ ਸਿੱਧੂ ਦੇ ਮੋਢਿਆਂ ‘ਤੇ ਪਾਉਣ ਸਮੇਂ ਉਹਨਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਸੰਬੋਧਨ ਦੌਰਾਨ ਅਜੈਬ ਸਿੰਘ ਗਰਚਾ ਨੇ ਕਿਹਾ ਕਿ ਨਿਰਮਲ ਸਿੱਧੂ ਦੀ ਇਸ ਨਿਯੁਕਤੀ ਨਾਲ ਵੇਟਲਿਫਟਿੰਗ ਨੂੰ ਉਤਸ਼ਾਹ ਮਿਲੇਗਾ। ਨਿਰਮਲ ਸਿੱਧੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਝੋਲੀ ਪਈ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਸਮੇਂ ਪਰਮਜੀਤ ਜੌਹਲ ਰਾਮੇਵਾਲ, ਮਾਲੀ ਦੁਸਾਂਝ, ਮੇਜਰ ਸਿੰਘ, ਸੁਰਜੀਤ ਉੱਪਲ, ਮਹਿਮਾ ਸਿੰਘ,   ਗਿਆਨ ਸਿੰਘ ਹੇਅਰ, ਜੁਗਿੰਦਰ ਸਿੰਘ ਤੱਖਰ, ਬਲਬੀਰ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

You must be logged in to post a comment Login