ਪੰਜਾਬ ਸਰਕਾਰ ਕਰੇਗੀ 581 ਡਾਕਟਰਾਂ ਦੀ ਭਰਤੀ

ਪੰਜਾਬ ਸਰਕਾਰ ਕਰੇਗੀ 581 ਡਾਕਟਰਾਂ ਦੀ ਭਰਤੀ

ਚੰਡੀਗੜ੍ਹ : ਸੂਬੇ ਦੇ ਸਰਕਾਰੀ ਹਸਪਾਲ ਤੇ ਸਿਹਤ ਕੇਂਦਰ ਡਾਕਟਰਾਂ ਦੀ ਕਮੀ ਨਾ ਜੂਝ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਮਾਹਿਰ ਡਾਕਟਰਾਂ ਦੀ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲ ਪੱਧਰ ‘ਤੇ ਸਰਕਾਰ 581 ਡਾਕਟਰਾਂ ਤੇ ਲਗਭਗ 2000 ਪੈਰਾਮੈਡਿਕ ਕਰਮਚਾਰੀਆਂ ਨੂੰ ਰੈਗੁਲਰ ਬੇਸਿਸ ‘ਤੇ ਲਵੇਗੀ। ਇਨ੍ਹਾਂ ਡਾਕਟਰਾਂ ਦੀ ਭਰਤੀ ‘ਚ 275 ਸਪੈਸ਼ਲਿਸਟ, ਸਰਜਨ, ਚਿਕਿਤਸਕ ਅਤੇ ਇਸਤਰੀ ਰੋਗ ਮਾਹਰਾਂ ਦੇ ਨਾਲ 306 ਚਿਕਿਤਸਾ ਅਧਿਕਾਰੀ ਸ਼ਾਮਲ ਹੋਣਗੇ। ਭਰਤੀ ਦੀ ਪ੍ਰਕਿਰਿਆ ਇਸ ਮਹੀਨੇ ਦੇ ਅਖੀਰ ਤੱਕ ਪੂਰੀ ਕਰ ਲਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਸੂਬੇ ‘ਚ ਸਿਹਤ ਕੇਂਦਰ ਦੀ ਲੋੜ ਮੁਤਾਬਕ ਡਾਕਟਰ ਤਾਇਨਾਤ ਕੀਤੇ ਜਾਣਗੇ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ ਕਿ ਪੇਂਡੂ ਇਲਾਕਿਆਂ ‘ਚ ਸਿਹਤ ਕੇਂਦਰਾਂ ਨੂੰ ਕਰਮਚਾਰੀਆਂ ਦੀ ਕਮੀ ਨਾ ਝੱਲਣੀ ਪਵੇ।

You must be logged in to post a comment Login