ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਭਾਰੀ ਬਾਰਸ਼ ਕਾਰਨ ਤਾਪਮਾਨ ਡਿੱਗਿਆ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਭਾਰੀ ਬਾਰਸ਼ ਕਾਰਨ ਤਾਪਮਾਨ ਡਿੱਗਿਆ

ਚੰਡੀਗੜ੍ਹ, 11 ਅਕਤੂਬਰ- ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਅੱਜ ਭਾਰੀ ਬਾਰਸ਼ ਨਾਲ ਤਾਪਮਾਨ ਹੇਠਾਂ ਆ ਗਿਆ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਮੁਹਾਲੀ ਅਤੇ ਹਰਿਆਣਾ ਦੇ ਪੰਚਕੂਲਾ ‘ਚ ਵੀ ਭਾਰੀ ਮੀਂਹ ਪਿਆ। ਦੋਵਾਂ ਰਾਜਾਂ ਦੇ ਕੁਝ ਹੋਰ ਖੇਤਰਾਂ ਵਿੱਚ ਵੀ ਮੀਂਹ ਪਿਆ। ਸੋਮਵਾਰ ਸਵੇਰੇ ਵੀ ਹਰਿਆਣਾ ‘ਚ ਕੁਝ ਥਾਵਾਂ ‘ਤੇ ਮੀਂਹ ਪਿਆ। ਵਪਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸਬਜ਼ੀਆਂ ਦੀ ਸਪਲਾਈ ਘਟੀ ਹੈ, ਜਿਸ ਕਾਰਨ ਇਨ੍ਹਾਂ ਦੇ ਭਾਅ ਵਧ ਗਏ ਹਨ।

You must be logged in to post a comment Login