ਪੰਜ ਸੌ ਕਰੋੜ ਰੁਪਏ ਮੁੱਲ ਦੀ 105 ਕਿਲੋ ਹੈਰੋਇਨ ਬਰਾਮਦ

ਪੰਜ ਸੌ ਕਰੋੜ ਰੁਪਏ ਮੁੱਲ ਦੀ 105 ਕਿਲੋ ਹੈਰੋਇਨ ਬਰਾਮਦ

ਡੀਗੜ੍ਹ, 27 ਅਕਤੂਬਰ- ਪੰਜਾਬ ਪੁਲੀਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਰਹਿੰਦੇ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਦੋ ਸਹਿਯੋਗੀਆਂ ਨਵਜੋਤ ਸਿੰਘ ਬਾਬਾ ਬਕਾਲਾ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 105 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਹੈਰੋਇਨ 500 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾਂਦੀ ਹੈ। ਮੁਲਜ਼ਮ ਨਵਜੋਤ ਸਿੰਘ ਦੇ ਕਥਿਤ ਕਾਂਗਰਸੀ ਆਗੂਆਂ ਨਾਲ ਸਬੰਧ ਦੱਸੇ ਜਾਂਦੇ ਹਨ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟਾਂ ਚੱਲ ਰਹੀਆਂ ਹਨ।ਉਧਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਉਪਰੋਕਤ ਗ੍ਰਿਫ਼ਤਾਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਯਾਦਵ ਨੇ ‘ਐਕਸ’ ਉੱਤੇ ਇਕ ਪੋਸਟ ਵਿਚ ਦੱਸਿਆ, ‘‘ਪੰਜਾਬ ਵਿਚ ਖੁਫੀਆ ਅਪਰੇਸ਼ਨ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਰਹਿੰਦੇ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 105 ਕਿਲੋਗ੍ਰਾਮ ਹੈਰੋਇਨ, 31.93 ਕਿਲੋ ਕੈਫੀਨ ਐਨਹਾਈਡਰਸ, 17 ਕਿਲੋ ਡੀਐੱਮਆਰ, ਪੰਜ ਵਿਦੇਸ਼ੀ ਪਿਸਤੌਲ ਤੇ ਇਕ ਦੇਸੀ ਕੱਟਾ ਬਰਾਮਦ ਹੋਇਆ ਹੈ।’’ ਡੀਜੀਪੀ ਨੇ ਦੱਸਿਆ, ‘‘ਟਾਇਰਾਂ ਦੇ ਵੱਡੇ ਰਬੜ ਟਿਊਬ ਵੀ ਬਰਾਮਦ ਕੀਤੇ ਗਏ ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਲਿਆਉਣ ਲਈ ਸਮੁੰਦਰੀ ਰਸਤਾ ਵਰਤਿਆ ਜਾਂਦਾ ਸੀ।’’

You must be logged in to post a comment Login