ਪੰਨੂ ਹੱਤਿਆ ਸਾਜ਼ਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

ਪੰਨੂ ਹੱਤਿਆ ਸਾਜ਼ਿਸ਼ ਮਾਮਲੇ ’ਚ ਭਾਰਤ ਨਾਲ ਲਗਾਤਾਰ ਕੰਮ ਰਹੇ ਹਾਂ: ਅਮਰੀਕਾ

ਵਾਸ਼ਿੰਗਟਨ, 1 ਮਈ- ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦੀ ਜਾਂਚ ਲਈ ਅਮਰੀਕਾ ਭਾਰਤ ਨਾਲ ਲਗਾਤਾਰ ਕੰਮ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਅਖਬਾਰ ‘ਵਾਸ਼ਿੰਗਟਨ ਪੋਸਟ’ ਨੇ ਆਪਣੀ ਖਬਰ ‘ਚ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਮਰੀਕੀ ਧਰਤੀ ‘ਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਰਚੀ ’ਚ ਰਾਅ ਦਾ ਅਧਿਕਾਰੀ ਸ਼ਾਮਲ ਸੀ। ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ।

You must be logged in to post a comment Login