ਪੰਮੀ ਚੌਹਾਨ ਵਲੋਂ ਸੂਲਰ ਦੇ ਨੌਜਵਾਨਾਂ ਲਈ ਤਿਆਰ ਕਰਵਾਇਆ ਜਾ ਰਿਹੈ ਵਧੀਆ ਖੇਡ ਗਰਾਉਂਡ

 ਪਟਿਆਲਾ/ਸੂਲਰ, 3 ਅਕਤੂਬਰ (ਜਤਿਨ ਕੰਬੋਜ ਸੂਲਰ)-ਪਿੰਡ ਸੂਲਰ ਵਿਚ ਚਿਰਾਂ ਤੋਂ ਰੜਕਦੀ ਖੇਡ ਗਰਾਉਂਡ ਦੀ ਘਾਟ ਜਲਦ ਹੀ ਪੂਰੀ ਹੋਣ ਵਾਲੀ ਹੈ। ਪਿੰਡ ਸੂਲਰ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਪੰਮੀ ਚੌਹਾਨ ਦੇ ਸਹਿਯੋਗ ਨਾਲ ਇਥੋਂ ਦੇ ਨੌਜਵਾਨਾਂ ਨੂੰ ਜਲਦ ਹੀ ਇਕ ਵਧੀਆ ਖੇਡ ਗਰਾਉਂਡ ਮਿਲਣ ਵਾਲਾ ਹੈ। ਹਾਲਾਂਕਿ ਸੂਲਰ ਵਿਚ ਖੇਡ ਗਰਾਉਂਡ ਲਈ ਥਾਂ ਮੌਜੂਦ ਸੀ, ਪਰ ਉਹ ਪੂਰੀ ਤਰ੍ਹਾਂ ਵਰਤੋਂਯੋਗ ਨਹੀਂ ਸੀ ਤੇ ਇਸ ਵਿਚ ਕਾਫੀ ਟੋਏ ਪਏ ਹੋਏ ਸਨ। ਪੰਮੀ ਚੌਹਾਨ ਖੁਦ ਇਸ ਖੇਡ ਗਰਾਉਂਡ ਵਿਚ ਮਿੱਟੀ ਪਵਾ ਰਹੇ ਹਨ।
ਇਸ ਸਬੰਧੀ ਪੰਮੀ ਚੌਹਾਨ ਦਾ ਕਹਿਣਾ ਹੈ ਕਿ ਉਹ ਇਸ ਗਰਾਉਂਡ ਨੂੰ ਪੂਰੀ ਤਰ੍ਹਾਂ ਵਧੀਆ ਬਣਾਉਣਾ ਚਾਹੁੰਦੇ ਹਨ ਤੇ ਇਸ ਨੂੰ ਸਟੇਡੀਅਮ ਦਾ ਰੂਪ ਦੇਣਾ ਚਾਹੁੰਦੇ ਹਨ। ਇਸ ਲਈ ਚਾਹੇ ਜਿੰਨਾ ਵੀ ਖਰਚਾ ਆਵੇਗਾ, ਉਹ ਖੁਦ ਕਰਨਗੇ ਤੇ ਪਿੱਛੇ ਨਹੀਂ ਹਟਣਗੇ। ਪੰਮੀ ਨੇ ਕਿਹਾ ਕਿ ਖੇਡ ਗਰਾਉਂਡ ਪਿੰਡਾਂ ਦੀ ਮੁੱਢਲੀ ਜ਼ਰੂਰਤ ਹੁੰਦਾ ਹੈ, ਜਿਥੇ ਆ ਕੇ ਨੌਜਵਾਨ ਨਾ ਸਗੋਂ ਆਪਣੇ ਆਪ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ, ਬਲਕਿ ਵਿਹਲੇ ਸਮੇਂ ਦੌਰਾਨ ਸਮਾਜਿਕ ਬੁਰਾਈਆਂ ਤੋਂ ਵੀ ਬਚ ਜਾਂਦੇ ਹਨ। ਉਨ੍ਹਾਂ ਵਲੋਂ ਸੂਲਰ ਦੇ ਸਮੂਹ ਨੌਜਵਾਨਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਇਸ ਕਾਰਜ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਮੀ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਹਮੇਸ਼ਾਂ ਨਾਲ ਲੈ ਕੇ ਚੱਲਣਗੇ। ਉਨ੍ਹਾਂ ਵਲੋਂ ਹਲਕਾ ਸਮਾਣਾ ਦੇ ਐਮ. ਐਲ. ਏ. ਕਾਕਾ ਰਜਿੰਦਰ ਸਿੰਘ ਅਤੇ ਸੁਰਿੰਦਰ ਖੇੜਕੀ ਤੋਂ ਸੂਲਰ ਦੇ ਵਿਕਾਸ ਕਾਰਜ ਲਈ ਵੱਡੀ ਗ੍ਰਾਂਟ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੌਜਵਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਪੂਰੀ ਦ੍ਰਿੜ ਮਿਹਨਤ ਨਾਲ ਸਾਥ ਦਿੱਤਾ। ਇਸ ਮੌਕੇ ਹਰਜੀਤ ਕੰਬੋਜ, ਰਵੀ ਕੰਬੋਜ, ਮਨਿੰਦਰ ਸਿੰਘ, ਕਿੱਕੀ, ਮੋਹਨ ਸਿੰਘ,  ਲਵਲੀ ਕੰਬੋਜ, ਨਿਸ਼ਾਨ ਸਿੰਘ, ਅਕਾਸ਼ਦੀਪ ਸਿੰਘ, ਲਖਵੀਰ ਹਾਂਡਾ, ਯਾਦਵਿੰਦਰ ਹਾਂਸ, ਵਿਕਾਸਦੀਪ ਸਿੰਘ, ਕੁਲਜੀਤ ਸਿੰਘ, ਪਰਮਿੰਦਰ ਸਿੰਘ ਦੀਪਾ, ਪਰਮਿੰਦਰ ਸਿੰਘ ਵਿਜੈ, ਸ਼ੁਭਪ੍ਰੀਤ ਸਿੰਘ, ਰਵਿੰਦਰ ਸਿੰਘ, ਸ. ਸੋਹਨ ਸਿੰਘ, ਸ. ਹਰਪ੍ਰੀਤ ਸਿੰਘ, ਤਰਨਜੀਤ ਸਿੰਘ ਸਮੇਤ ਸੂਲਰ ਦੇ ਹੋਰ ਨੌਜਵਾਨ ਹਾਜ਼ਰ ਸਨ।

ਸੂਲਰ ਦੇ ਇਹ ਨੌਜਵਾਨ ਵੀ ਕਰ ਰਹੇ ਨੇ ਪੂਰੀ ਮਿਹਨਤ

ਪਟਿਆਲਾ, (ਕੰਬੋਜ) – ਜ਼ਿਕਰਯੋਗ ਹੈ ਕਿ ਪੰਮੀ ਚੌਹਾਨ ਵਲੋਂ ਭਾਵੇਂ ਸੂਲਰ ਦੀ ਖੇਡ ਗਰਾਉਂਡ ਨੂੰ ਵਧੀਆ ਬਣਵਾਉਣ ਲਈ ਆਰਥਿਕ ਤੌਰ ‘ਤੇ ਪੂਰੀ ਮਦਦ ਕਰ ਰਹੇ ਹਨ, ਪਰ ਪਿੰਡ ਦੇ ਕਈ ਮਿਹਨਤੀ ਨੌਜਵਾਨਾਂ ਵਲੋਂ ਵੀ ਖੇਡ ਗਰਾਉਂਡ ਨੂੰ ਵਧੀਆ ਦਿੱਖ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਮੋਹਨ ਸਿੰਘ, ਪ੍ਰਿਤਪਾਲ ਸਿੰਘ, ਅੰਮਿਤ ਕੰਬੋਜ, ਮਨਿੰਦਰ ਜੋਸਨ, ਗੁਰਤੇਜ ਸਿੰਘ, ਅਮਨ ਮਹਿਰਾ, ਜਤਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਜੀਤ ਸਿੰਘ, ਪਰਦੀਪ ਸ਼ਰਮਾ, ਹਰਜੀਤ ਕੰਬੋਜ ਸਮੇਤ ਹੋਰ ਨੌਜਵਾਨਾਂ ਵਲੋਂ ਇਸ ਗਰਾਉਂਡ ਨੂੰ ਸੁੰਦਰ ਬਣਾਉਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਜੋ ਕਿ ਰਲ-ਮਿਲ ਕੇ ਸਫਾਈ ਅਭਿਆਨ ਚਲਾਉਂਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਵਿਚੋਂ ਤਾਂ ਕੁਝ ਨੌਜਵਾਨ ਤਾਂ ਰਾਤ ਨੂੰ ਵੀ ਇਥੇ ਗਰਾਉਂਡ ਦੇ ਅਭਿਆਨ ‘ਚ ਜੁਟੇ ਰਹਿੰਦੇ ਹਨ।

       ਇਸ ਕਾਰਜ ਲਈ ਪੱਤਰਕਾਰ ਜਤਿਨ ਕੰਬੋਜ ਸੂਲਰ ਵਲੋਂ ਇਸ ਨੂੰ ਪਿੰਡ ਦੀ ਅਹਿਮ ਜ਼ਰੂਰਤ ਦੱਸਦਿਆਂ ਪੰਮੀ ਚੌਹਾਨ ਤੇ ਸਭ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 box 3n

You must be logged in to post a comment Login