ਪੱਛਮੀ ਆਸਟ੍ਰੇਲੀਆ ‘ਚ ਬੁਸ਼ਫਾਇਰ ਨੇ ਵਧਾਈਆਂ ਮੁਸ਼ਕਲਾਂ, ਲੋਕਾਂ ਲਈ ਚਿਤਾਵਨੀ ਜਾਰੀ

ਪੱਛਮੀ ਆਸਟ੍ਰੇਲੀਆ ‘ਚ ਬੁਸ਼ਫਾਇਰ ਨੇ ਵਧਾਈਆਂ ਮੁਸ਼ਕਲਾਂ, ਲੋਕਾਂ ਲਈ ਚਿਤਾਵਨੀ ਜਾਰੀ

ਪਰਥ (P E): ਆਸਟ੍ਰੇਲੀਆ ਵਿਚ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਪੱਛਮੀ ਆਸਟ੍ਰੇਲੀਆ (ਡਬਲਯੂਏ) ਰਾਜ ਵਿਚ ਅੱਤ ਦੀ ਗਰਮੀ ਦੌਰਾਨ ਬੁਸ਼ਫਾਇਰ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੇਤਰ ਵਿਚ ਦੋ ਭਿਆਨਕ ਜੰਗਲੀ ਝਾੜੀਆਂ ਦੀ ਅੱਗ ਨੇ ਜਾਨ ਅਤੇ ਮਾਲ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਸੋਮਵਾਰ ਨੂੰ ਡਬਲਯੂਏ ਡਿਪਾਰਟਮੈਂਟ ਆਫ਼ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (ਡੀਐਫਈਐਸ) ਨੇ ਰਾਜ ਦੀ ਰਾਜਧਾਨੀ ਪਰਥ ਤੋਂ ਲਗਭਗ 55 ਕਿਲੋਮੀਟਰ ਪੂਰਬ ਵਿੱਚ ਮੁੰਡਰਿੰਗ ਦੇ ਸ਼ਾਇਰ ਅਤੇ ਸਵਾਨ ਸ਼ਹਿਰ ਦੇ ਵੂਰੋਲੂ, ਚਿਡਲੋ ਅਤੇ ਗਿਡਗੇਨਅੱਪ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਲਈ ਬੁਸ਼ਫਾਇਰ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ। ਵਸਨੀਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਮੁੰਦਰਿੰਗ ਅਰੇਨਾ ਵਿਖੇ ਇੱਕ ਨਿਕਾਸੀ ਕੇਂਦਰ ਸਥਾਪਿਤ ਕੀਤਾ ਗਿਆ ਹੈ।ਐਤਵਾਰ ਨੂੰ ਲੱਗੀ ਝਾੜੀਆਂ ਦੀ ਅੱਗ ਨੇ ਪਹਿਲਾਂ ਹੀ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ।ਰਾਸ਼ਟਰੀ ਪ੍ਰਸਾਰਕ ਏਬੀਸੀ ਦੀ ਇੱਕ ਰਿਪੋਰਟ ਮੁਤਾਬਕ ਲਗਭਗ 250 ਫਾਇਰਫਾਈਟਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ, ਜਦਕਿ 155 ਹੈਕਟੇਅਰ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ।ਡੀਐਫਈਐਸ ਨੇ ਪਰਥ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿੱਚ ਔਗਸਟਾ-ਮਾਰਗ੍ਰੇਟ ਨਦੀ ਦੇ ਸ਼ਾਇਰ ਵਿੱਚ ਟ੍ਰੀਟਨ ਅਤੇ ਓਸਮਿੰਗਟਨ ਦੇ ਕੁਝ ਹਿੱਸਿਆਂ ਵਿੱਚ ਵਸਨੀਕਾਂ ਲਈ ਵੀ ਇਸੇ ਤਰ੍ਹਾਂ ਦੀ ਬੁਸ਼ਫਾਇਰ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਹੈ।

You must be logged in to post a comment Login