ਪੱਛਮੀ ਏਸ਼ੀਆ ’ਤੇ ਸੰਕਟ ਬਾਰੇ ਯੂਐੱਨ ’ਚ ਹੰਗਾਮੀ ਬੈਠਕ

ਪੱਛਮੀ ਏਸ਼ੀਆ ’ਤੇ ਸੰਕਟ ਬਾਰੇ ਯੂਐੱਨ ’ਚ ਹੰਗਾਮੀ ਬੈਠਕ

ਸੰਯੁਕਤ ਰਾਸ਼ਟਰ, 4 ਅਕਤੂੁਬਰ- ਪੱਛਮੀ ਏਸ਼ੀਆ ਵਿਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੀਤੀ। ਬੈਠਕ ਦੌਰਾਨ ਇਜ਼ਰਾਈਲ ਤੇ ਇਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। ਯੂਐੱਨ ਵਿਚ ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ’ਤੇ ਕਰੀਬ 200 ਮਿਜ਼ਾਈਲਾਂ ਦਾਗ਼ੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦੋਂਕਿ ਉਨ੍ਹਾਂ ਦੇ ਇਜ਼ਰਾਇਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ‘ਬੇਮਿਸਾਲ ਹਮਲਾਵਰ ਕਾਰਵਾਈ’ ਕਰਾਰ ਦਿੱਤਾ।

You must be logged in to post a comment Login