ਪੱਛਮੀ ਬੰਗਾਲ: ਪਾਰਥ ਚੈਟਰਜੀ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕੀਤਾ

ਪੱਛਮੀ ਬੰਗਾਲ: ਪਾਰਥ ਚੈਟਰਜੀ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕੀਤਾ

ਕੋਲਕਾਤਾ, 28 ਜੁਲਾਈ- ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਵਿੱਚ ਮੰਤਰੀ ਪਾਰਥ ਚੈਟਰਜੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਮੰਤਰਾਲਿਆਂ ਨੂੰ ਹੁਣ ਮੁੱਖ ਮੰਤਰੀ ਮਮਤਾ ਬੈਨਰਜੀ ਦੇਖਣਗੇ। ਇਸ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਕੁਨਾਲ ਘੋਸ਼ ਨੇ ਅੱਜ ਮੰਗ ਕੀਤੀ ਕਿ ਐੱਸਐੱਸਸੀ ਘਪਲੇ ਦੀ ਜਾਂਚ ਦੇ ਸਬੰਧ ‘ਚ ਗ੍ਰਿਫਤਾਰ ਰਾਜ ਦੇ ਮੰਤਰੀ ਪਾਰਥ ਚੈਟਰਜੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਪਾਰਟੀ ਦੇ ਬੁਲਾਰੇ ਨੇ ਟਵੀਟ ਕੀਤਾ, ‘ਪਾਰਥ ਚੈਟਰਜੀ ਨੂੰ ਤੁਰੰਤ ਮੰਤਰੀ ਮੰਡਲ ਅਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦੇਣਾ ਚਾਹੀਦਾ ਹੈ। ਜੇ ਮੇਰਾ ਬਿਆਨ ਗਲਤ ਲੱਗੇ ਤਾਂ ਪਾਰਟੀ ਮੈਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਵੀ ਹੱਕ ਰੱਖਦੀ ਹੈ। ਮੈਂ ਤ੍ਰਿਣਮੂਲ ਕਾਂਗਰਸ ਦੇ ਸਿਪਾਹੀ ਵਾਂਗ ਕੰਮ ਕਰਦਾ ਰਹਾਂਗਾ।

You must be logged in to post a comment Login