ਫਗਵਾੜਾ,19 ਸਤੰਬਰ : ਫਗਵਾੜਾ ਪੁਲੀਸ ਨੇ ਵੱਡੇ ਸਾਈਬਰ ਫ਼ਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪਲਾਹੀ ਰੋਡ ਫਗਵਾੜਾ ਸਥਿਤ ਇੱਕ ਹੋਟਲ ਵਿਚੋਂ ਚੱਲ ਰਹੇ ਇਸ ਗੈਰਕਾਨੂੰਨੀ ਰੈਕੇਟ ’ਤੇ ਵੀਰਵਾਰ ਦੇਰ ਰਾਤ ਛਾਪਾ ਮਾਰਿਆ ਗਿਆ।ਇਸ ਪੂਰੇ ਅਪਰੇਸ਼ਨ, ਜੋ ਸਾਇਬਰ ਕ੍ਰਾਈਮ ਪੁਲੀਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲੀਸ ਵੱਲੋਂ ਚਲਾਇਆ ਗਿਆ, ਦੌਰਾਨ 39 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ।ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਪੂਰਥਲਾ ਦੇ ਸਾਇਬਰ ਕ੍ਰਾਈਮ ਪੁਲੀਸ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 111, 318(4), 61(2) ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ 66C ਤੇ 66D ਅਧੀਨ ਕੇਸ ਦਰਜ ਕੀਤੇ ਗਏ ਹਨ। ਪੁੁਲੀਸ ਵੱਲੋਂ ਵੱਡੇ ਨੈੱਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ਼ ਸਾਬੀ ਟੋਹਰੀ ਵਾਸੀ ਮੁਹੱਲਾ ਗੁਜਰਾਤੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਉਸ ਨੇ ਲੀਜ਼ ’ਤੇ ਇਹ ਹੋਟਲ ਲੈ ਕੇ ਇਥੇ ਗੈਰਕਾਨੂੰਨੀ ਸੈਂਟਰ ਬਣਾਇਆ ਸੀ। ਕਾਲ ਸੈਂਟਰ ਦੀ ਦੇਖਭਾਲ ਜਸਪ੍ਰੀਤ ਸਿੰਘ ਤੇ ਸਾਜਨ ਮਦਾਨ (ਸਾਊਥ ਐਵਨਿਊ, ਨਵੀਂ ਦਿੱਲੀ) ਕਰ ਰਹੇ ਸਨ। ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਨਾਲ ਮਿਲੇ ਹਨ, ਜੋ ਕਿ ਕੋਲਕਾਤਾ ਦੇ ਸ਼ੈਨ ਨਾਲ ਜੁੜਿਆ ਹੋਇਆ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login