ਫਰੀਦਕੋਟ ‘ਚ ਖਹਿਰਾ ਧੜੇ ਦੀ ਕਨਵੈਨਸ਼ਨ, ਬਦਲਿਆ ਪੱਗਾਂ ਦਾ ਰੰਗ

ਫਰੀਦਕੋਟ ‘ਚ ਖਹਿਰਾ ਧੜੇ ਦੀ ਕਨਵੈਨਸ਼ਨ, ਬਦਲਿਆ ਪੱਗਾਂ ਦਾ ਰੰਗ

ਫਰੀਦਕੋਟ -ਫਰੀਦਕੋਟ ‘ਚ ਅੱਜ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਧੜੇ ਵਲੋਂ ਵਿਸ਼ੇਸ਼ ਵਾਲੰਟੀਅਰ ਕਨਵੈਨਸ਼ਨ ਰੱਖੀ ਗਈ ਹੈ, ਜਿਸ ‘ਚ 8 ਵਿਧਾਇਕ ਪਹੁੰਚੇ ਹੋਏ ਹਨ। ਇਸ ਮੌਕੇ ਖਾਸ ਗੱਲ ਇਹ ਹੈ ਕਿ ਖਹਿਰਾ ਧੜੇ ਵਲੋਂ ਆਮ ਆਦਮੀ ਪਾਰਟੀ ਦੀ ਪੀਲੀ ਪੱਗ ਨੂੰ ਬਦਲ ਕੇ ਹਰਾ ਰੰਗ ਦਿੱਤਾ ਗਿਆ ਹੈ। ਕਨਵੈਨਸ਼ਨ ‘ਚ ਪਹੁੰਚੇ 8 ਵਿਧਾਇਕਾਂ ਨੂੰ ਹਰੇ ਰੰਗ ਦੀਆਂ ਪੱਗਾਂ ਦਿੱਤੀਆਂ ਗਈਆਂ ਹਨ, ਜੋ ਇਕ ਨਵੀਂ ਪਾਰਟੀ ਖੜ੍ਹੀ ਹੋਣ ਦਾ ਸੰਕੇਤ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਵਾਲੰਟੀਅਰਾਂ ਦੀ ਇਸ ਕਨਵੈਨਸ਼ਨ ‘ਚ ‘ਆਪ’ ਦਾ ਨਾ ਤਾਂ ਕੋਈ ਝੰਡਾ ਦਿਖਿਆ, ਨਾ ਟੋਪੀ ਅਤੇ ਨਾ ਹੀ ਪਾਰਟੀ ਦਾ ਕੋਈ ਪੋਸਟਰ ਨਜ਼ਰ ਆਇਆ। ਇਸ ਕਨਵੈਨਸ਼ਨ ‘ਚ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਜਗਦੇਵ ਸਿੰਘ, ਜਗਤਾਰ ਸਿੰਘ, ਜੇ ਕ੍ਰਿਸ਼ਨ ਰੋਹੜੀ, ਬਲਦੇਵ ਸਿੰਘ, ਨਾਜਰ ਸਿੰਘ ਅਤੇ ਪਿਰਮਲ ਸਿੰਘ ਆਦਿ ਵਿਧਾਇਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਪਾਕਿਸਤਾਨ ਜਾ ਕੇ ਕੋਈ ਗਲਤੀ ਨਹੀਂ ਕੀਤੀ ਅਤੇ ਜੇਕਰ ਉਹ ਰਸਤਾ ਖੁੱਲ ਜਾਂਦਾ ਹੈ ਤਾਂ ਸਭ ਲਈ ਚੰਗਾ ਹੀ ਹੋਵੇਗਾ। ਖਹਿਰਾ ਨੇ ਸੁਖਬੀਰ ਬਾਦਲ ਦੀ ਹਰਿਆਣਾ ਚੋਣ ਲੜਨ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਉਹ ਸੁਖਬੀਰ ਨੂੰ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਪੰਜਾਬ ਨੂੰ ਬਹੁਤ ਲੁੱਟ ਲਿਆ ਹੈ ਅਤੇ ਹੁਣ ਉਹ ਜਾ ਕੇ ਹਰਿਆਣੇ ਨੂੰ ਲੁੱਟਣ।

You must be logged in to post a comment Login