ਫਿਜੀ ਰਿਜ਼ੋਰਟ ‘ਚ 8 ਸਾਲਾ ਆਸਟ੍ਰੇਲੀਆਈ ਮੁੰਡੇ ਦੀ ਮੌਤ

ਫਿਜੀ ਰਿਜ਼ੋਰਟ ‘ਚ 8 ਸਾਲਾ ਆਸਟ੍ਰੇਲੀਆਈ ਮੁੰਡੇ ਦੀ ਮੌਤ

ਸਿਡਨੀ (ਬਿਊਰੋ): ਫਿਜੀ ‘ਚ ਛੁੱਟੀਆਂ ਮਨਾਉਣ ਦੌਰਾਨ ਇਕ ਅੱਠ ਸਾਲਾ ਆਸਟ੍ਰੇਲੀਆਈ ਮੁੰਡੇ ਦੀ ਸ਼ੱਕੀ ਬਿਜਲੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਦੁਆਰਾ ਪਛਾਣੇ ਗਏ ਮੁੰਡੇ ਦੀ ਪਛਾਣ ਸਿਡਨੀ ਦੇ ਕੈਰੋ ਵਿਨਿਤਾਨਾ ਵਜੋਂ ਹੋਈ ਹੈ, ਜੋ ਫਿਜੀ ਦੇ ਮੁੱਖ ਟਾਪੂ ਦੇ ਪੱਛਮੀ ਤੱਟ ‘ਤੇ ਕਲੱਬ ਵਿੰਡਹੈਮ ਡੇਨਾਰੌ ਆਈਲੈਂਡ ਰਿਜੋਰਟ ਵਿਖੇ ਆਪਣੇ ਮਾਪਿਆਂ ਨਾਲ ਰਹਿ ਰਿਹਾ ਸੀ।ਫਿਜੀ ਪੁਲਸ ਨੇ ਕਿਹਾ ਕਿ ਪਿਛਲੇ ਵੀਰਵਾਰ ਨੂੰ ਉਹ ਹੋਟਲ ਦੇ ਬਗੀਚੇ ਨੇੜੇ ਬੇਹੋਸ਼ ਪਿਆ ਮਿਲਿਆ ਸੀ। ਉਸ ਨੂੰ ਨੇੜਲੇ ਸ਼ਹਿਰ ਨਾਦੀ ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ  ਨਹੀਂ ਜਾ ਸਕਿਆ। ਫਿਜੀ ਪੁਲਸ ਨੇ ਕਿਹਾ ਕਿ “ਮੁਢਲੀ ਜਾਣਕਾਰੀ ਮੁਤਾਬਕ ਬੱਚੇ ਨੂੰ ਕਥਿਤ ਤੌਰ ‘ਤੇ ਬਿਜਲੀ ਦਾ ਕਰੰਟ ਲੱਗਾ ਸੀ, ਪਰ ਪੋਸਟਮਾਰਟਮ ਜ਼ਰੀਏ ਹੀ ਇਸ ਦੀ ਪੁਸ਼ਟੀ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁੰਡਾ ਨਿਊਜ਼ੀਲੈਂਡ ਦਾ ਨਾਗਰਿਕ ਸੀ ਪਰ ਆਸਟ੍ਰੇਲੀਆ ਦਾ ਰਹਿਣ ਵਾਲਾ ਸੀ। ਇੱਕ ਬੁਲਾਰੇ ਨੇ ਦੱਸਿਆ ਕਿ ਨਿਊਜ਼ੀਲੈਂਡ ਦਾ ਵਿਦੇਸ਼ ਅਤੇ ਵਪਾਰ ਮੰਤਰਾਲਾ ਪਰਿਵਾਰ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇੱਕ ਫੇਸਬੁੱਕ ਪੋਸਟ ਵਿੱਚ ਉਸਦੀ ਮਾਂ ਅੰਬਰ ਡੀ ਥਿਏਰੀ ਨੇ ਕਿਹਾ ਕਿ “ਮੈਂ ਤੁਹਾਨੂੰ ਉਸ ਪਲ ਤੋਂ ਪਿਆਰ ਕਰਦੀ ਹਾਂ ਜਦੋਂ ਮੈਨੂੰ ਤੁਹਾਡੇ ਆਉਣ ਦਾ ਪੱਤਾ ਲਗਾ ਸੀ ਅਤੇ ਮੈਂ ਹਮੇਸ਼ਾ ਲਈ ਤੁਹਾਨੂੰ ਪਿਆਰ ਕਰਦੀ ਰਹਾਂਗੀ।”

You must be logged in to post a comment Login