ਫੀਫਾ ਵਿਸ਼ਵ ਕੱਪ ਫੁਟਬਾਲ 20 ਤੋਂ ਕਤਰ ’ਚ, 32 ਟੀਮਾਂ ਚੈਂਪੀਅਨ ਬਣਨ ਲਈ ਕਰਨਗੀਆਂ ਜ਼ੋਰ-ਅਜ਼ਮਾਈ

ਫੀਫਾ ਵਿਸ਼ਵ ਕੱਪ ਫੁਟਬਾਲ 20 ਤੋਂ ਕਤਰ ’ਚ, 32 ਟੀਮਾਂ ਚੈਂਪੀਅਨ ਬਣਨ ਲਈ ਕਰਨਗੀਆਂ ਜ਼ੋਰ-ਅਜ਼ਮਾਈ

ਚੰਡੀਗੜ੍ਹ, 19 ਨਵੰਬਰ- ਵਿਸ਼ਵ ਕੱਪ ਫੁਟਬਾਲ ਕਤਰ 20 ਨਵੰਬਰ ਤੋਂ ਕਤਰ ਵਿੱਚ ਸ਼ਰੂ ਹੋ ਰਿਹਾ ਹੈ। ਇਸ ਨਾਲ ਕੱਪ ਵਿੱਚ ਆਪਣੀ ਟੀਮ ਨੂੰ ਮੈਦਾਨ ਵਿੱਚ ਉਤਾਰਨ ਵਾਲਾ ਕਤਰ 80ਵਾਂ ਦੇਸ਼ ਬਣ ਜਾਵੇਗਾ। ਫੀਫਾ ਵਿਸ਼ਵ ਕੱਪ 32 ਟੀਮਾਂ ਹਿੱਸਾ ਲੈ ਰਹੀਆਂ ਹਨ। 1998 ਤੋਂ ਲੈ ਕੇ ਹੁਣ ਤੱਕ ਹਰ ਵਿਸ਼ਵ ਕੱਪ ਵਿੱਚ 32 ਟੀਮਾਂ ਹੁੰਦੀਆਂ ਹਨ। ਕਤਰ ਵਿੱਚ ਹੋ ਰਹੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਟੀਮ ਸਭ ਤੋਂ ਵੱਧ ਉਮਰ ਵਾਲੀ ਹੈ। ਇਸ ਦੇ ਖ਼ਿਡਾਰੀਅ ਦੀ ਔਸਤ ਉਮਰ 27.7 ਸਾਲ ਹੈ। ਇਸ ਦੇ ਮੁਕਾਬਲੇ ਅਮਰੀਕੀ ਟੀਮ ਉਮਰ ਵਿੱਚ ਸਭ ਤੋਂ ਛੋਟੀ ਹੈ। ਇਸ ਦੇ ਖ਼ਿਡਾਰੀਆਂ ਦੀ ਔਸਤ ਉਮਰ 24.5 ਸਾਲ ਹੈ। ਕਤਰ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਸਭ ਤੋਂ ਛੋਟਾ ਦੇਸ਼ ਹੈ। ਇਥੇ ਕੁੱਲ ਇਨਾਮੀ ਰਾਸ਼ੀ 357 ਕਰੋੜ ਰੁਪਏ ਹੈ। ਸਭ ਤੋਂ ਜ਼ਿਆਦਾ ਵਾਰ ਬ੍ਰਾਜ਼ੀਲ ਦੀ ਟੀਮ 5 ਵਾਰ ਚੈਂਪੀਅਨ ਬਣੀ ਹੈ। ਇਸ ਤੋਂ ਬਾਅਦ ਇਟਲੀ ਅਤੇ ਜਰਮਨੀ ਨੇ 4-4 ਵਾਰੀ ਚੈਂਪੀਅਨ ਬਣ ਚੁੱਕੇ ਹਨ।

You must be logged in to post a comment Login