ਫੂਲਕਾ ਦਾ ਡੋਪ ਟੈਸਟ ਨੈਗੇਟਿਵ,ਆਪਣੀ ਜ਼ਿੰਦਗੀ ‘ਚ ਨਸ਼ਾ ਨਹੀਂ ਕੀਤਾ : ਫੂਲਕਾ

ਫੂਲਕਾ ਦਾ ਡੋਪ ਟੈਸਟ ਨੈਗੇਟਿਵ,ਆਪਣੀ ਜ਼ਿੰਦਗੀ ‘ਚ ਨਸ਼ਾ ਨਹੀਂ ਕੀਤਾ : ਫੂਲਕਾ

ਆਪਣੀ ਜ਼ਿੰਦਗੀ ‘ਚ ਨਸ਼ਾ ਨਹੀਂ ਕੀਤਾ : ਫੂਲਕਾ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਨੇਤਾ ਐੱਚ. ਐੱਸ. ਫੂਲਕਾ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਫੂਲਕਾ ਅੱਜ ਸਿਵਲ ਹਸਪਤਾਲ ਲੁਧਿਆਣਾ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਆਪਣਾ ਡੋਪ ਟੈਸਟ ਕਰਾਇਆ। ਐੱਚ. ਐੱਸ. ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਨਸ਼ਾ ਨਹੀਂ ਕੀਤਾ। ਇੱਥੋਂ ਤੱਕ ਕਿ ਸ਼ਰਾਬ ਦਾ ਵੀ ਸੇਵਨ ਨਹੀਂ ਕੀਤਾ। ਫੂਲਕਾ ਨੇ ਸਿਵਲ ਹਸਪਤਾਲ ‘ਚ ਡੋਪ ਟੈਸਟ ਦੀ ਪ੍ਰਕਿਰਿਆ ‘ਤੇ ਸਵਾਲ ਚੁੱਕਦੇ ਹੋਏ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਤੋਂ ਮੰਗ ਕੀਤੀ ਕਿ ਡੋਪ ਟੈਸਟ ਪੂਰੀ ਤਰ੍ਹਾਂ ਸੀ. ਸੀ. ਟੀ. ਵੀ. ਦੀ ਨਿਗਰਾਨੀ ‘ਚ ਹੋਵੇ ਅਤੇ ਅਰਜ਼ੀ ਕਰਤਾ ਦੀ ਲੈਬ ‘ਚ ਜਾਣ ਤੋਂ ਪਹਿਲਾਂ ਤਲਾਸ਼ੀ ਲੈਣੀ ਚਾਹੀਦੀ ਹੈ ਤਾਂ ਜੋ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਹੀ ਹੋਵੇ।
ਉਨ੍ਹਾਂ ਨੇ ਕਿਹਾ ਕਿ ਅੱਜ ਹੋਏ ਟੈਸਟ ‘ਤੇ ਸਵਾਲ ਨਹੀਂ ਚੁੱਕ ਰਹੇ ਪਰ ਉਹ ਚਾਹੁੰਦੇ ਹਨ ਕਿ ਇਸ ਪ੍ਰਕਿਰਿਆ ‘ਚ ਇਕ ਸਟੈਂਡਰਡ ਆਪਰੇਟਿੰਗ ਸਿਸਟਮ ਲਾਗੂ ਕੀਤਾ ਜਾਵੇ ਕਿਉਂਕਿ ਨਸ਼ਿਆਂ ‘ਚ ਬਹੁਤ ਵੱਡੇ ਲੋਕ ਸ਼ਾਮਲ ਹਨ ਅਤੇ ਹੋ ਸਕਦਾ ਹੈ ਕਿ ਇਸ ‘ਚ ਹੇਰਾ-ਫੇਰੀ ਕਰਨ ਅਤੇ ਲੈਬ ‘ਚ ਸੈਂਪਲ ਦਿੰਦੇ ਸਮੇਂ ਕਿਸੇ ਹੋਰ ਦਾ ਯੂਰਿਨ ਸੈਂਪਲ ਪਾ ਦੇਣ, ਜੋ ਕਿ ਲੈਬ ‘ਚ ਜਾਣ ਤੋਂ ਪਹਿਲਾਂ ਤਲਾਸ਼ੀ ਲੈਣ ਅਤ ਸੀ. ਸੀ. ਟੀ. ਵੀ. ਦੀ ਨਿਗਰਾਨੀ ‘ਚ ਪੂਰੀ ਪ੍ਰਕਿਰਿਆ ਇਕ ਸਿਸਟਮ ਤਹਿਤ ਅਪਣਾਈ ਜਾਣੀ ਚਾਹੀਦੀ ਹੈ।

You must be logged in to post a comment Login