ਫੂਲਕਾ ਨੇ ਬਾਦਲਾਂ ਦੀ ਨੀਂਦ ਉਡਾ ਦਿਤੀ!

ਫੂਲਕਾ ਨੇ ਬਾਦਲਾਂ ਦੀ ਨੀਂਦ ਉਡਾ ਦਿਤੀ!

ਅੰਮ੍ਰਿਤਸਰ : ਲੋਕ-ਸਭਾ ਚੋਣਾਂ ਦੀਆਂ ਸਰਗਰਮੀਆਂ, ਸਿਆਸੀ ਜੋੜ-ਤੋੜ ਅਤੇ ਵਫ਼ਾਦਾਰੀਆਂ ਬਦਲਣ ਸਬੰਧੀ ਗਠਜੋੜ ਅੰਦਰਖਾਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਮੂਹ ਰਾਜਨੀਤਿਕ ਦਲਾਂ ਦਰਮਿਆਨ ਹੋ ਰਹੇ ਹਨ। ਇਸ ਜੋੜ-ਤੋੜ ਦੀ ਰਾਜਨੀਤੀ ਵਿਚ ਸਿੱੱਖਾਂ ਦੀ ਮਿੰਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਵੀ ਸਿੱਖ ਸੰਗਠਨ ਮੰਗ ਕਰ ਰਹੇ ਸਨ ਪਰ ਸੁਪਰੀਮ ਕੋਰਟ ਦੇ ਪ੍ਰਸਿੱਧ ਐਡਵੋਕੇਟ ਐਚ.ਐਸ ਫੂਲਕਾ ਨੇ ਸ਼੍ਰੋਮਣੀ ਕਮੇਟੀ ਦੇ ਹੋ ਚੁੱਕੇ ਸਿਆਸੀਕਰਨ ਨੂੰ ਖ਼ਤਮ ਕਰਨ ਲਈ ਬੀੜਾ ਚੁੱਕਿਆ ਹੈ ਤੇ ਇਸ ਸਬੰਧੀ ਉਹ ਖੁਲ੍ਹ ਕੇ ਮੈਦਾਨ ਵਿਚ ਵੀ ਆ ਗਏ ਹਨ। ਭਾਵੇਂ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਫੂਲਕਾ ਦੀ ਵਿਰੋਧਤਾ ਵੀ ਕਰਵਾ ਦਿਤੀ ਹੈ। ਬਰਗਾੜੀ ਇਨਸਾਫ਼ ਮੋਰਚੇ ਦੀ ਅਸਫ਼ਲ ਸਮਾਪਤੀ ਤੋਂ ਬਾਅਦ ਸਿੱਖਾਂ ਦਾ ਰੋਹ ਮੱਠਾ ਪੈ ਗਿਆ ਹੈ ਪਰ ਜਿਸ ਤਰ੍ਹਾਂ ਐਚ.ਐਸ ਫੂਲਕਾ ਸਿੱਖ ਸੇਵਕ ਸੰਗਠਨ ਨਾਮ ਦੀ ਜਥੇਬੰਦੀ ਬਣਾਈ ਹੈ, ਉਸ ਤੋਂ ਜਾਪਦਾ ਹੈ ਕਿ ਉਨ੍ਹਾਂ ਬਾਦਲਾਂ ਦੀ ਨੀਂਦ ਉਡਾ ਦਿਤੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਬਜ਼ਾ ਕਰੀ ਬੈਠੇ ਹਨ। ਸੱਜਰੇ ਕੇਂਦਰੀ ਭਾਜਪਾ ਮੰਤਰੀ ਨੂੰ ਮਿਲ ਕੇ ਆਏ ਫੂਲਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਕੱਲੇ ਨਹੀਂ,ਉਨ੍ਹਾਂ ਨਾਲ ਸੇਵਾ ਮੁਕਤ ਜਸਟਿਸ ਕੁਲਦੀਪ ਸਿੰਘ ਵੀ ਨਾਲ ਹੈ। ਜਿਨ੍ਹਾਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣ ਲਈ ਹਾਮੀਂ ਭਰੀ ਹੈ ਅਤੇ ਉਹ ਪਹਿਲਾਂ ਤੋਂ ਹੀ ਸਰਗਰਮ ਹਨ। ਫੂਲਕਾ ਨੇ ਇਹ ਵੀ ਵਿਉਂਤਬੰਦੀ ਨਾਲ ਵਿਢਿਆ ਗਿਆ ਸੰਘਰਸ਼ ਇਕ ਦਿਨ ਸਫ਼ਲ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਣ ਲਈ ਫੂਲਕਾ ਅਤੇ ਹੋਰ ਸਿੱਖ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਚੀਫ਼ ਜਸਟਿਸ ਗੁਰਦਵਾਰਾ ਇਲੈਕਸ਼ਨ ਤੁਰਤ ਤਾਇਨਾਤ ਕਰੇ। ਇਸ ਸਬੰਧੀ ਉਚ ਪੱਧਰ ਸਿੱਖ ਵਫ਼ਦ ਕੇਂਦਰ ਸਰਕਾਰ ਕੋਲ ਪਹੁੰਚ ਕਰ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਨਵਾਂ ਬਣਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਲੈਣ ਲਈ ਗੰਭੀਰ ਹੈ ਅਤੇ ਉਹ ਵੀ ਮੰਗ ਕਰ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ਼ਾਦ ਕਰਵਾਉਣ ਨਾਲ ਹੀ ਸਿੱਖ ਕੌਂਮ ਨੂੰ ਨਿਰਪੱਖ ਬਣਾਇਆ ਜਾ ਸਕਦਾ ਹੈ।

You must be logged in to post a comment Login