ਫੇਸਬੁੱਕ ‘ਚ ਬਗ ਆਉਣ ਨਾਲ ਅਨਬਲਾਕ ਹੋਏ 800,000 ਅਕਾਊਂਟਸ

ਫੇਸਬੁੱਕ ‘ਚ ਬਗ ਆਉਣ ਨਾਲ ਅਨਬਲਾਕ ਹੋਏ 800,000 ਅਕਾਊਂਟਸ

ਜਲੰਧਰ- ਜੇਕਰ ਤੁਸੀਂ ਕਿਸੇ ਨੂੰ ਫੇਸਬੁੱਕ ‘ਤੇ ਬਲਾਕ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ ਕਿਉਂਕਿ ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਬਲਾਕ ਕੀਤਾ ਹੈ ਉਹ ਅਨਬਲਾਕ ਹੋ ਗਏ ਹੋਣ। ਜੀ ਹਾਂ, ਕੁਝ ਦਿਨ ਪਹਿਲਾਂ ਇਹੀ ਬਗ ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਐਪ ਵਟਸਐਪ ‘ਚ ਆਇਆ ਸੀ। ਦਰਅਸਲ ਫਸੇਬੁੱਕ ‘ਚ ਇਕ ਬਗ ਕਾਰਨ ਅਜਿਹਾ ਹੋ ਗਿਆ ਅਤੇ ਇਸ ਬਗ ਕਾਰਨ 8 ਲੱਖ ਤੋਂ ਜ਼ਿਆਦਾ ਯੂਜ਼ਰਸ ਦੇ ਅਕਾਊਂਟ ਪ੍ਰਭਾਵਿਤ ਹੋਏ ਹਨ। ਇਸ ਬਗ ਕਾਰਨ ਜਿਨ੍ਹਾਂ ਲੋਕਾਂ ਨੇ ਫੇਸਬੁੱਕ ‘ਤੇ ਆਪਣੇ ਕਿਸੇ ਦੋਸਤ ਨੂੰ ਬਲਾਕ ਕੀਤਾ ਸੀ ਉਹ ਹੁਣ ਅਨਬਲਾਕ ਹੋ ਚੁੱਕੇ ਹਨ। ਇਹ ਬਗ 29 ਮਈ ਤੋਂ 5 ਜੂਨ ਤਕ ਫੇਸਬੁੱਕ ‘ਤੇ ਰਿਹਾ। ਇਸ ਦੀ ਜਾਣਕਾਰੀ ਖੁਦ ਕੰਪਨੀ ਨੇ ਦਿੱਤੀ ਹੈ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਹੁਣ ਇਸ ਬਗ ਨੂੰ ਫਿਕਸ ਕਰ ਦਿੱਤਾ ਗਿਆ ਹੈ। ਇਸ ਬਗ ਕਾਰਨ ਬਲਾਕ ਕੀਤੇ ਲੋਕ ਵੀ ਆਪਣੇ ਦੋਸਤਾਂ ਨਾਲ ਫੇਸਬੁੱਕ ‘ਤੇ ਸੰਪਰਕ ਕਰਨ ਲੱਗੇ ਸਨ। ਉਥੇ ਹੀ ਇਸ ਬਗ ਨਾਲ ਪ੍ਰਭਾਵਿਤ ਲੋਕਾਂ ਨੂੰ ਫੇਸਬੁੱਕ ਨੋਟੀਫਿਕੇਸ਼ਨ ਭੇਜ ਕੇ ਜਾਣਕਾਰੀ ਵੀ ਦੇ ਰਹੀ ਹੈ। ਫੇਸਬੁੱਕ ਨੇ ਇਸ ਬਗ ਬਾਰੇ ਵਿਸਤਾਰ ਨਾਲ ਜਾਣਕਾਰੀ ਵੀ ਦਿੱਤੀ ਹੈ।

You must be logged in to post a comment Login