ਬਠਿੰਡਾ ਆਉਣਗੇ ਕੇਜਰੀਵਾਲ ਤੇ ਸਿਸੋਦੀਆ

ਬਠਿੰਡਾ ਆਉਣਗੇ ਕੇਜਰੀਵਾਲ ਤੇ ਸਿਸੋਦੀਆ

ਬਠਿੰਡਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀਰਵਾਰ 11 ਅਕਤੂਬਰ ਨੂੰ ਪੰਜਾਬ ਆ ਰਹੇ ਹਨ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਆਗੂ ਬਠਿੰਡਾ ਦਿਹਾਤੀ ਦੀ ਵਿਧਾਇਕਾ ਰੂਬੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਬਠਿੰਡਾ ਆ ਰਹੇ ਹਨ।
ਦੱਸਣਯੋਗ ਹੈ ਕਿ ਵਿਧਾਇਕਾ ਰੂਬੀ ਦਾ ਵਿਆਹ ਬਠਿੰਡਾ ‘ਚ ਹੋ ਰਿਹਾ ਹੈ। ਸੂਤਰਾਂ ਮੁਤਾਬਕ ਰੂਬੀ ਦਾ ਹੋਣ ਵਾਲਾ ਪਤੀ ਸਾਹਿਲਪੁਰੀ ਸਿਹਤ ਵਿਭਾਗ ਬਠਿੰਡਾ ਵਿਖੇ ਇਕ ਅਧਿਕਾਰੀ ਦੇ ਤੌਰ ‘ਤੇ ਤਾਇਨਾਤ ਹੈ।

You must be logged in to post a comment Login