ਲੰਡਨ, 4 ਅਪਰੈਲ- ਬਰਤਾਨੀਆ ਵਿੱਚ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਹੈ। ਵਿੱਤੀ ਦਾਨ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਲੋਕ ਕਰਜ਼ੇ, ਬਿੱਲਾਂ ਦਾ ਭੁਗਤਾਨ ਅਤੇ ਦੀਵਾਲੀਆਪਨ ਵਿੱਚ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਡੈਬਟ ਜਸਟਿਸ ਸਮੂਹ ਨੇ ਸਰਵੇਖਣ ਵਿੱਚ ਦੇਖਿਆ ਕਿ 18 ਤੋਂ 24 ਸਾਲ ਦੇ 29 ਫੀਸਦ ਅਤੇ 25 ਤੋਂ 34 ਸਾਲ ਦੀ ਉਮਰ ਦੇ 25 ਫੀਸਦ ਪਿਛਲੇ ਛੇ ਮਹੀਨਿਆਂ ਵਿੱਚ ਤਿੰਨ ਜਾਂ ਵੱਧ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੇ ਹਨ। ਬਹੁਤੇ (65 ਫੀਸਦ) ਲੋਕ ਇਹ ਨਹੀਂ ਸੋਚਦੇ ਕਿ ਉਹ ਪੈਸੇ ਉਧਾਰ ਲਏ ਬਿਨਾਂ ਆਪਣੀ ਬੱਚਤ ‘ਤੇ ਤਿੰਨ ਮਹੀਨਿਆਂ ਤੱਕ ਜ਼ਿੰਦਾ ਰਹਿ ਸਕਦੇ ਹਨ। ਯੂਕੇ ਫਾਈਨੈਂਸ਼ੀਅਲ ਮਾਰਕੀਟਸ ਰੈਗੂਲੇਟਰ ਦੇ ਅੰਕੜੇ ਦੱਸਦੇ ਹਨ ਕਿ ਯੂਕੇ ਦੇ ਇੱਕ ਤਿਹਾਈ ਤੋਂ ਵੱਧ ਬਾਲਗਾਂ ਕੋਲ ਬੱਚਤ ਦੇ ਨਾਂ ’ਤੇ ਸਿਰਫ਼ 1,000 ਪੌਂਡ ਤੋਂ ਘੱਟ ਹਨ। ਅਤੇ ਮਨੀ.ਯੂਕੇ.ਕੋ ਵੱਲੋਂ ਕੀਤੇ ਸਰਵੇਖਣ ਮੁਤਾਬਕ 25-64 ਸਾਲ ਦੀ ਉਮਰ ਦੇ 30 ਫੀਸਦ ਬਰਤਾਨਵੀ ਸੇਵਾਮੁਕਤ ਲੋਕ ਬਿਲਕੁਲ ਬੱਚਤ ਨਹੀਂ ਕਰਦੇ।

You must be logged in to post a comment Login