ਬਰਤਾਨੀਆ: ਸੰਗੀਤ ਪ੍ਰੀਖਿਆ ਬੋਰਡ ਨੇ ਕੀਰਤਨ ਨੂੰ ਪਹਿਲੀ ਵਾਰ ‘ਸਿੱਖ ਪਵਿੱਤਰ ਸੰਗੀਤ’ ਵਜੋਂ ਮਾਨਤਾ ਦਿੱਤੀ

ਲੰਡਨ, 20 ਸਤੰਬਰ- ਬਰਤਾਨੀਆ ਵਿੱਚ ਪਹਿਲੀ ਵਾਰ ਕੀਰਤਨ ਨੂੰ ਸਿੱਖਿਆ ਦੀ ਗਰੇਡ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ ਹੈ, ਮਤਲਬ ਕਿ ਵਿਦਿਆਰਥੀ ਅੱਜ ਤੋਂ ‘ਸਿੱਖ ਪਵਿੱਤਰ ਸੰਗੀਤ’ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ ’ਤੇ ਅਧਿਐਨ ਕਰ ਸਕਣਗੇ। ਬਰਮਿੰਘਮ ਵਿੱਚ ਸੰਗੀਤਕਾਰ ਅਤੇ ਅਕਾਦਮਿਕ ਮਾਹਿਰ ਹਰਜਿੰਦਰ ਲਾਲੀ ਨੇ ਪੱਛਮੀ ਸ਼ਾਸਤਰੀ ਸੰਗੀਤ ਵਾਂਗ ਕੀਰਤਨ ਨੂੰ ਵੀ ਉਚਿਤ ਸਥਾਨ ਦਿਵਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਈ ਸਾਲ ਸਮਰਪਿਤ ਕੀਤੇ ਹਨ ਕਿ ਰਵਾਇਤੀ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਿਆ ਰਹੇ। ‘ਗੁਰੂ ਗ੍ਰੰਥ ਸਾਹਿਬ’ ਵਿੱਚ ਮੌਜੂਦ ਸ਼ਬਦਾਂ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ ਅਤੇ ਸਿੱਖ ਧਰਮ ਵਿੱਚ ਇਹ ਭਗਤੀ ਭਾਵ ਪ੍ਰਗਟ ਕਰਨ ਦਾ ਤਰੀਕਾ ਹੈ।

You must be logged in to post a comment Login