ਬਸਪਾ ਦੇ ਸੰਸਥਾਪਕ ਮੈਂਬਰ ਨੇ ਛੱਡੀ ਪਾਰਟੀ, ਮਾਇਆਵਤੀ 'ਤੇ ਲਾਏ ਭ੍ਰਿਸ਼ਟਾਚਾਰ ਦੇ ਦੋਸ਼

ਭਦੋਹੀ, 4 ਅਪ੍ਰੈਲ  : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਮੈਂਬਰ ਸਾਬਕਾ ਮੰਤਰੀ ਦੀਨਾਨਾਥ ਭਾਸਕਰ ਨੇ ਅੱਜ ਪਾਰਟੀ ਪ੍ਰਮੁੱਖ ਮਾਇਆਵਤੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ। ਭਾਸਕਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ•ਾਂ ਨੂੰ ਬਸਪਾ ਵਿਚ ਬੇਇੱਜ਼ਤ click ਕੀਤਾ ਗਿਆ। ਬਸਪਾ ਪ੍ਰਧਾਨ ਮਾਇਆਵਤੀ ਨੇ ਪਾਰਟੀ ‘ਤੇ ਪੂਰੀ ਤਰ•ਾਂ ਕਬਜ਼ਾ ਕਰ ਲਿਆ ਹੈ ਅਤੇ ਟਿਕਟ ਦੇਣ ਦੇ ਨਾਂਅ ‘ਤੇ ਉਮੀਦਵਾਰਾਂ ਤੋਂ ਕਰੋੜਾਂ ਰੁਪਏ ਠੱਗੇ ਜਾਂਦੇ ਹਨ। ਉਨ•ਾਂ ਦਾਅਵਾ ਕੀਤਾ ਕਿ ਬਸਪਾ ਦੇ 28 ਵਿਧਾਇਕ ਛੇਤੀ ਹੀ ਪਾਰਟੀ ਤੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾ ਸਕਦੇ ਹਨ। ਇਸ ਤੋਂ ਇਲਾਵਾ ਪਾਰਟੀ ਦੇ ਕੁੱਝ ਵੱਡੇ ਆਗੂ ਵੀ ਪਾਰਟੀ ਛੱਡ ਸਕਦੇ ਹਨ। ਭਾਸਕਰ ਨੇ ਸਾਫ਼ ਕੀਤਾ ਕਿ ਉਹ ਫਿਲਹਾਲ ਕਿਸੇ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ। ਉਹ ਅਪਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰ ਕੇ ਹੀ ਕੋਈ ਕਦਮ ਉਠਾਉਣਗੇ। ਉਨ•ਾਂ ਆਖਿਆ, ”ਮੇਰਾ ਬਸਪਾ ਵਿਚ ਸਾਹ ਘੁਟਣ ਲੱਗ ਪਿਆ ਸੀ ਇਸ ਲਈ ਮੈਂ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ।” ਦੱਸਣਯੋਗ ਹੈ ਕਿ ਬਾਸਕਰ ਪਹਿਲਾਂ ਵੀ ਬਸਪਾ ਛੱਡ ਕੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਸੀ ਜਿਸ ਮਗਰੋਂ ਉਹ 2009 ਵਿਚ ਮੁੜ ਪੁਰਾਣੀ ਪਾਰਟੀ ਵਿਚ ਵਾਪਸ ਆ ਗ

You must be logged in to post a comment Login