ਬਾਲੀਵੁੱਡ ਸਿਤਾਰਿਆਂ ਨੇ ‘ਸ਼ਖਸੀਅਤ ਅਧਿਕਾਰਾਂ’ ਦੀ ਲੜਾਈ ਵਿੱਚ ਗੂਗਲ ਨੂੰ ਘੜੀਸਿਆ

ਬਾਲੀਵੁੱਡ ਸਿਤਾਰਿਆਂ ਨੇ ‘ਸ਼ਖਸੀਅਤ ਅਧਿਕਾਰਾਂ’ ਦੀ ਲੜਾਈ ਵਿੱਚ ਗੂਗਲ ਨੂੰ ਘੜੀਸਿਆ
ਨਵੀਂ ਦਿੱਲੀ, 1 ਅਕਤੂਬਰ : ਭਾਰਤ ਵਿੱਚ ਬਾਲੀਵੁੱਡ ਸਿਤਾਰੇ ਮਸਨੂਈ ਬੁੱਧੀ (AI) ਦੇ ਯੁੱਗ ਵਿੱਚ ਆਪਣੀ ਆਵਾਜ਼ ਅਤੇ ਸ਼ਖਸੀਅਤ (persona) ਦੀ ਸੁਰੱਖਿਆ ਲਈ ਹੁਣ ਕੋਰਟ ਤੱਕ ਪਹੁੰਚ ਕਰਨ ਲੱਗੇ ਹਨ। ਇੱਕ ਮਸ਼ਹੂਰ ਅਦਾਕਾਰ ਜੋੜੀ ਦਾ ਸਭ ਤੋਂ ਵੱਡਾ ਨਿਸ਼ਾਨਾ ਗੂਗਲ ਦੀ ਵੀਡੀਓ ਸੇਵਾ ਯੂਟਿਊਬ ਹੈ। ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਨੇ ਇੱਕ ਕੋਰਟ ਵਿੱਚ AI ਵੀਡੀਓਜ਼ ਨੂੰ ਹਟਾਉਣ ਅਤੇ ਉਨ੍ਹਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ AI ਵੀਡੀਓਜ਼ ਦੀ ਸਿਰਜਣਾ ’ਤੇ ਰੋਕ ਲਗਾਉਣ ਲਈ ਕਿਹਾ ਹੈ। ਪਰ, ਰਾਇਟਰਜ਼ ਵੱਲੋਂ ਖੰਗਾਲੇ ਕਾਨੂੰਨੀ ਕਾਗਜ਼ਾਂ ਤੋਂ ਪਤਾ ਲੱਗਦਾ ਹੈ ਕਿ ਇੱਕ ਹੋਰ ਦੂਰਗਾਮੀ ਬੇਨਤੀ ਵਿੱਚ, ਉਹ ਇਹ ਵੀ ਚਾਹੁੰਦੇ ਹਨ ਕਿ ਗੂਗਲ ਨੂੰ ਇਹ ਹੁਕਮ ਦਿੱਤਾ ਜਾਵੇ ਕਿ ਉਹ ਅਜਿਹੇ ਯੂਟਿਊਬ ਵੀਡੀਓਜ਼ ਨੂੰ ਸੁਰੱਖਿਅਤ ਰੱਖਣ ਲਈ ਸੁਰੱਖਿਆ ਉਪਾਅ ਕਰੇ ਜੋ ਅੱਪਲੋਡ ਕੀਤੇ ਜਾਂਦੇ ਹਨ।

You must be logged in to post a comment Login