ਬਿਆਨਬਾਜ਼ੀ ਦੇ ਲੱਗੇ ਦੋਸ਼ਾਂ ਨੂੰ ਲੈ ਨਵਜੋਤ ਸਿੱਧੂ ਨੇ ਦਿੱਤੀ ਸਫ਼ਾਈ

ਬਿਆਨਬਾਜ਼ੀ ਦੇ ਲੱਗੇ ਦੋਸ਼ਾਂ ਨੂੰ ਲੈ ਨਵਜੋਤ ਸਿੱਧੂ ਨੇ ਦਿੱਤੀ ਸਫ਼ਾਈ

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ਸੰਬੰਧੀ ਲੱਗ ਰਹੇ ਦੋਸ਼ਾਂ ‘ਤੇ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਉਹ ਪਹਿਲਾਂ ਕਿਸੇ ਦੇ ਵਿਰੁੱਧ ਬੋਲੇ ਹਨ ਅਤੇ ਨਾ ਹੀ ਹੁਣ ਬੋਲਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਹਮੇਸ਼ਾ ਤੋਂ ਹੀ ਉਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਆਪਣੀ ਭੜਾਸ ਕੱਢਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ‘ਚ ਹੀ ਮੇਅਰ ਬਣਾ ਦਿੱਤਾ ਜਾਂਦੇ ਹਨ ਪਰ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ਼ ਇੰਨੀ ਕੁ ਕੋਸ਼ਿਸ਼ ਹੈ ਕਿ ਸਰਕਾਰੀ ਪੈਸਾ ਸਰਕਾਰੀ ਖ਼ਜ਼ਾਨੇ ‘ਚ ਹੀ ਜਾਣਾ ਚਾਹੀਦਾ ਹੈ ਅਤੇ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਮੇਰੇ ਵੇੱਡ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ‘ਤੇ ਉਂਗਲੀ ਨਹੀਂ ਚੁੱਕੀ ਅਤੇ ਕਾਂਗਰਸ ਦੇ ਕਿਸੇ ਵੀ ਵਰਕਰ ਵਿਰੁੱਧ ਅੱਜ ਤੱਕ ਨਹੀਂ ਬੋਲਿਆਂ। ਟਵਿੱਟਰ ਸਬੰਧੀ ਲਿਖੇ ਗਏ ਸ਼ਬਦਾਂ ‘ਤੇ ਸਫ਼ਾਈ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦਾ ਨਾਂ ਲੈ ਕੇ ਨਹੀਂ ਲਿਖਿਆ ਅਤੇ ਉਨ੍ਹਾਂ ਨੇ ਜੋ ਲਿਖਿਆ, ਉਹ ਪੂਰੇ ਹਿੰਦੋਸਤਾਨ ਦੇ ਲੋਕਾਂ ਲਈ ਲਿਖਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੂੰ ਗਾਲ੍ਹਾਂ ਤੱਕ ਕਢਵਾ ਦਿੱਤੀਆਂ ਜਾਂਦੀਆਂ ਹਨ ਪਰ ਉਹ ਕਿਸੇ ਵਿਰੁੱਧ ਕੁਝ ਨਹੀਂ ਬੋਲਣਗੇ।

You must be logged in to post a comment Login