ਬੀਬੀਸੀ ਖ਼ਿਲਾਫ਼ ਲਗਾਤਾਰ ਤੀਜੇ ਦਿਨ ਆਮਦਨ ਕਰ ਵਿਭਾਗ ਦੀ ਕਾਰਵਾਈ ਜਾਰੀ

ਬੀਬੀਸੀ ਖ਼ਿਲਾਫ਼ ਲਗਾਤਾਰ ਤੀਜੇ ਦਿਨ ਆਮਦਨ ਕਰ ਵਿਭਾਗ ਦੀ ਕਾਰਵਾਈ ਜਾਰੀ

ਨਵੀਂ ਦਿੱਲੀ, 16 ਫਰਵਰੀ- ਇਥੇ ਬੀਬੀਸੀ (ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦਾ ਛਾਪਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਚੋਣਵੇਂ ਕਰਮਚਾਰੀਆਂ ਤੋਂ ਵਿੱਤੀ ਡੇਟਾ ਇਕੱਤਰ ਕੀਤਾ ਅਤੇ ਸਮਾਚਾਰ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼ੀ ਰਿਕਾਰਡਾਂ ਦੀਆਂ ਕਾਪੀਆਂ ਬਣਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਵਜੋਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦੇ ਦਫ਼ਤਰਾਂ ਵਿੱਚ ਮੰਗਲਵਾਰ ਸਵੇਰੇ 11.30 ਵਜੇ ਛਾਪਾ ਮਾਰਿਆ ਸੀ।

You must be logged in to post a comment Login