ਪਟਿਆਲਾ, 18 ਜੁਲਾਈ (ਗੁਰਪ੍ਰੀਤ ਕੰਬੋਜ) -ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿਚ ‘ਹਰਿਆਲੀ ਮੁਹਿੰਮ ਤਹਿਤ’ ਪ੍ਰਿੰਸੀਪਲ ਡਾ. ਬੀ. ਐਸ. ਸਿੱਧੂ ਵਲੋਂ ਕਰੀਬ 5 ਦਰਜਨ ਪੌਦੇ ਲਗਾਏ ਗਏ। ਇਸ ਮੌਕੇ ਮੈਡੀਕਲ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਉਨਾਂ ਨਾਲ ਸਨ। ਉਨਾਂ ਵਲੋਂ ਮਨੁੱਖੀ ਜ਼ਿੰਦਗੀ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖਾਂ ਨੂੰ ਬਹੁਤ ਜ਼ਰੂਰੀ ਦੱਸਿਆ। ਅਮਰਿੰਦਰ ਸਿੰਘ ਵਲੋਂ ਹਰ ਇਕ ਨੂੰ ਰੁੱਖ ਲਗਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਵਾਤਾਵਰਣ ਬਚਾਉਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ। ਇਸ ਮੌਕੇ ਅਮਰਿੰਦਰ ਸਿੰਘ, ਗੁਰਜਿੰਦਰਪਾਲ ਸਿੰਘ ਭਾਟੀਆ, ਹਰਿੰਦਰ ਸਿੰਘ, ਰਾਮ ਸਿੰਘ, ਇੰਦਰਜੀਤ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।

You must be logged in to post a comment Login