ਬੁਰਾੜੀ ਕੇਸ ‘ਚ ਆਇਆ ਨਵਾਂ ਮੋੜ, ਘਰ ‘ਚ ਹੈ ਹਰ ਚੀਜ਼ ਦੀ ਗਿਣਤੀ 11

ਬੁਰਾੜੀ ਕੇਸ ‘ਚ ਆਇਆ ਨਵਾਂ ਮੋੜ, ਘਰ ‘ਚ ਹੈ ਹਰ ਚੀਜ਼ ਦੀ ਗਿਣਤੀ 11

ਨਵੀਂ ਦਿੱਲੀ : 11 ਪਾਈਪ, 11 ਐਂਗਲ, 11 ਖਿੜਕੀਆਂ ਅਤੇ ਘਰ ‘ਚ 11 ਲਾਸ਼ਾਂ, ਇਸ 11 ਦੀ ਗਿਣਤੀ ਦੀ ‘ਚ ਸੰਤ ਨਗਰ ਦੇ ਘਰ ‘ਚ ਮਿਲੀਆਂ ਲਾਸ਼ਾਂ ਦੇ ਪਿੱਛੇ ‘ਰਹੱਸ ਅਤੇ ਕਾਲੇ ਜਾਦੂ’ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਹੈ। ਘਰ ਦੀ ਛਾਣਬੀਣ ‘ਚ ਇਕ ਤੋਂ ਬਾਅਦ ਇਕ 11 ਨਾਲ ਜੁੜੀਆਂ ਜੋ ਗੱਲਾਂ ਸਾਹਮਣੇ ਆਈਆਂ ਹਨ, ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਪੁਲਸ ਵੀ ‘ਸਮੂਹਿਕ ਖੁਦਕੁਸ਼ੀ’ ਨੂੰ ਇਸ 11 ਦੀ ਗਿਣਤੀ ਨਾਲ ਜੋੜ ਕੇ ਦੇਖ ਰਹੀ ਹੈ। ਜਿਵੇਂ ਕਿ…
11 ਪਾਈਪ ਦਾ ਰਹੱਸ
ਦਰਅਸਲ, ਘਰ ਦੀ ਕੰਧ ‘ਤੇ ਪਲਾਸਟਿਕ ਦੇ ਵੱਡੇ 11 ਪਾਈਪ ਲੱਗੇ ਹੋਏ ਹਨ। ਇਹ ਪਾਈਪ ਉਪਰ ਗ੍ਰਾਉਂਡ ਫਲੋਰ ਦੀ ਦੀਵਾਰ ‘ਚ ਨਜ਼ਦੀਕ ਖਾਲੀ ਪਲਾਟ ਵੱਲ ਨੂੰ ਕੱਢੇ ਹੋਏ ਹਨ। ਜੇਕਰ ਦੂਰੀ ‘ਤੇ ਹੁੰਦੇ ਤਾਂ ਸ਼ਾਇਦ ਅੰਦਾਜ਼ੇ ਨਾ ਲਗਾਏ ਜਾਂਦੇ। ਜਿਨਾਂ ਚੋਂ ਦੋ ਪਾਈਪ ਇਕ ਫੁੱਟ ਦੀ ਦੂਰੀ ‘ਤੇ ਹਨ, ਜਦੋਕਿ ਬਾਕੀ ਪਾਈਪ ਆਲੇ-ਦੁਆਲੇ ਹਨ। ਇਨ੍ਹਾਂ ‘ਚ ਚਾਰ ਪਾਈਪ ਬਿਲਕੁਲ ਸਿੱਧੇ ਹਨ ਅਤੇ 7 ਪਾਈਪ ਹਲਕੇ ਮੋੜੇ ਹੋਏ ਹਨ।
11 ਐਂਗਲ ਦੇ ਰੋਸ਼ਨਦਾਨ
ਇਸ ਤੋਂ ਬਾਅਦ ਜਾਂਚ ਟੀਮ ਨੂੰ ਹੈਰਾਨ ਕਰਦਾ ਹੈ ਗੇਟ ‘ਤੇ ਲੱਗਿਆ 11 ਐਂਗਲ ਦਾ ਰੋਸ਼ਨਦਾਨ। ਕੀ ਇਹ ਸਿਰਫ ਸੰਯੋਗ ਜਾਂ ਫਿਰ ਇਸ ਦਾ ਵੀ ਸੰਬੰਧ 11 ਲੋਕਾਂ ਨਾਲ ਜੁੜਿਆ ਹੋਇਆ ਹੈ। ਪੁਲਸ ਉਸ ਦੀ ਜਾਂਚ ਕਰ ਰਹੀ ਹੈ।
11 ਖਿੜਕੀਆਂ, ਰੇਲਿੰਗ ‘ਚ ਵੀ 11 ਰੌਡ
ਇਸ ਤੋਂ ਇਲਾਵਾ 11 ਦੀ ਗਿਣਤੀ ਛੱਤ ‘ਤੇ ਰੇਲਿੰਗ ‘ਚ ਲੱਗੀਆਂ ਲੋਹੇ ਦੀਆਂ ਰੌਡਾਂ। ਇਸ ਸਭ ਨੂੰ ਜਾਂਚ ਟੀਮ ਦੇਖ ਰਹੀ ਸੀ ਤਾਂ ਪਤਾ ਲੱਗਿਆ ਕਿ ਘਰ ‘ਚ ਵੀ 11 ਹੀ ਖਿੜਕੀਆਂ ਹਨ। ਉਪਰ ਮੰਜਿਲ ‘ਤੇ ਪਿਛਲੇ ਡੇਢ ਸਾਲ ਤੋਂ ਚਲ ਰਹੇ ਕੰਸਟਰੱਕਸ਼ਨ ‘ਚ ਵੀ 11 ਦੀ ਗਿਣਤੀ ਦਿਖਾਈ ਦਿੱਤੀ ਹੈ ਅਤੇ ਹੁਣ ਘਰ ‘ਚ ਰਹੱਸਮਈ ਹਾਲਾਤ ‘ਚ 11 ਮੌਤਾਂ ਦਾ ਇਸ 11 ਦੀ ਗਿਣਤੀ ਨਾਲ ਕੀ ਸੰਬੰਧ ਹੈ, ਇਹ ਵੱਡਾ ਸਵਾਲ ਉਠ ਰਿਹਾ ਹੈ। ਪੁਲਸ ਦੇਖ ਰਹੀ ਹੈ ਕਿ ਇਹ ਲੱਗਭਗ ਇਤਫਾਕ ਹੈ ਜਾਂ ਕਿਸੇ ਤਾਂਤਰਿਕ ਕਿਰਿਆ ਦਾ ਹਿੱਸਾ।
…ਤਾਂ ਇਸ ਤਰ੍ਹਾਂ ਕੀਤੀ ਗਈ ਖੁਦਕੁਸ਼ੀ?
ਜਾਂਚ ‘ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕੀ ਆਖਰੀ ਸਮੇਂ ‘ਚ ਕੀ ਕੋਈ ਸੰਦੇਸ਼ ਮਿਲਿਆ ਸੀ, ਜੋ ਇਕੱਠਾ ਪੂਰਾ ਪਰਿਵਾਰ ਮੌਤ ਨੂੰ ਆਸਾਨੀ ਨਾਲ ਗਲੇ ਲਗਾਉਣ ਲਈ ਤਿਆਰ ਹੋ ਗਿਆ? ਪੁਲਸ ਦੀ ਮੰਨੀਏ ਤਾਂ ਹੁਣ ਤੱਕ ਦੀ ਥਿਊਰੀ ‘ਚ ਇਹ ਸਾਫ ਜ਼ਾਹਿਰ ਹੈ ਕਿ ਬੇਹੱਦ ਯੋਜਨਾ ਤਹਿਤ ਇਹ ਭਿਆਨਕ ਕਦਮ ਚੁੱਕਿਆ ਗਿਆ ਹੈ। ਪੁਲਸ ਨੂੰ ਪੂਜਾ ਸਥਾਨ ਤੋਂ 9 ਮੋਬਾਇਲ ਫੋਨ ਮਿਲੇ ਹਨ। ਇਸ ਤੋਂ ਇਲਾਵਾ ਇਕ ਆਈਪੈਡ ਹੈ। ਇਨ੍ਹਾਂ ਫੋਨਾਂ ‘ਚ ਇਕ ਆਈਫੋਨ, ਇਕ ਵੀਵੋ, ਪੁਰਾਣਾ ਨੋਕਿਆ, ਇਕ ਲਾਵਾ, ਬਾਕੀ ਸੈਮਸੰਗ ਦੇ ਹਨ। ਇਹ ਸਾਰੇ ਫੋਨ ਲਾਕ ਮਿਲੇ ਹਨ, ਜਿਨ੍ਹਾਂ ਨੂੰ ਪੁਲਸ ਐਕਸਪਰਟ ਦੀ ਮਦਦ ਨਾਲ ਖੁਲਵਾ ਰਹੀ ਹੈ। ਇਸ ‘ਚ ਅਧਿਆਤਮਿਕਤਾ, ਮੁਕਤੀ, ਰੀਤੀ-ਰਿਵਾਜ ਅਤੇ ਪਿਛਲੇ ਮਹੀਨੇ ਦੀਆਂ ਕੁਝ ਤਾਰੀਖਾਂ ਦਾ ਜ਼ਿਕਰ ਹੈ। ਪੂਜਾ ਸਥਾਨ ‘ਚ ਵਰਤੋਂ ਕੀਤਾ ਗਿਆ ਘਿਉ, ਚੌਲ ਵਰਗੀਆਂ ਸਮੱਗਰੀ ਵੀ ਪ੍ਰਾਪਤ ਹੋਈਆਂ ਹਨ। ਪੁਲਸ ਨੂੰ ਸ਼ੱਕ ਹੈ ਕਿ ਮੌਤ ਦੇ ਪਿੱਛੇ ਤਾਂਤਰਿਕ ਜਾਂ ਸਾਧੂ ਦੀ ਭੂਮਿਕਾ ਹੋ ਸਕਦੀ ਹੈ। 11 ਲੋਕਾਂ ਦੀ ਮੌਤ ਦੀ ਮਿਸਟਰੀ ਤੋਂ ਜਲਦੀ ਹੀ ਪਰਦਾ ਚੁੱਕਿਆ ਜਾ ਸਕਦਾ ਹੈ। ਪੁਲਸ ਦੀ ਥਿਊਰੀ ਦੱਸ ਰਹੀ ਹੈ ਕਿ 11 ਲੋਕਾਂ ਨੂੰ ਕਰਮਕਾਂਡਾਂ, ਕਿਰਿਆ ਦੇ ਬਹਾਨੇ ਖੁਦਕੁਸ਼ੀ ਲਈ ਇਕ ਵਿਅਕਤੀ ਨੇ ਉਕਸਾਇਆ ਹੈ। ਪੁਲਸ ਇਸ ਮਾਮਲੇ ‘ਚ ਕੁਝ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿਛ ਵੀ ਕਰ ਰਹੀ ਹੈ।

You must be logged in to post a comment Login