ਫਿਲੌਰ- ਆਰ. ਟੀ. ਆਈ. ਤੋਂ ਮਿਲੀ ਜਾਣਕਾਰੀ ਮੁਤਾਬਕ ਬੈਂਕ ਤੋਂ ਲੋਨ ਲੈ ਕੇ ਵਾਪਸ ਨਾ ਕਰਨ ਵਾਲਿਆਂ ’ਚ ਕੇਵਲ ਵਿਜੇ ਮਾਲਿਆ ਅਤੇ ਨੀਰਵ ਮੋਦੀ ਹੀ ਨਹੀਂ, ਸਗੋਂ 1 ਕਰੋੜ ਦੇ ਕਰੀਬ ਹੋਰ ਖਾਤਾ ਧਾਰਕ ਵੀ ਉਨ੍ਹਾਂ ਵਰਗੇ ਹਨ। ਆਰ. ਟੀ. ਆਈ. ਵਰਕਰ ਪੰਜਾਬ ਰੋਹਿਤ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਆਰ. ਟੀ. ਆਈ. ਰਾਹੀਂ ਬੈਂਕਾਂ ਤੋਂ ਲੋਨ ਲੈ ਕੇ ਵਾਪਸ ਨਾ ਚੁਕਾਉਣ ਵਾਲੇ ਐੱਨ. ਪੀ. ਏ. ਅਕਾਊਂਟਾਂ ਦੀ ਸੂਚੀ ਮੰਗੀ ਸੀ, ਜੋ ਜਾਣਕਾਰੀ ਰਿਜ਼ਰਵ ਬੈਂਕ ਨੇ ਸ਼ੈਡਿਊਲ ਕਮਰਸ਼ੀਅਲ ਬੈਂਕਾਂ ਦੀ ਉਨ੍ਹਾਂ ਨੂੰ ਦਿੱਤੀ, ਉਹ ਕਾਫੀ ਹੈਰਾਨ ਕਰਨ ਵਾਲੀ ਮਿਲੀ।
ਨੀਰਵ ਮੋਦੀ ਅਤੇ ਵਿਜੇ ਮਾਲੀਆ ਵਰਗੇ ਹਨ ਹਜ਼ਾਰਾਂ ਲੋਕ : ਸੱਭਰਵਾਲ ਨੇ ਦੱਸਿਆ ਕਿ ਬੈਂਕਾਂ ਵਿਚ ਕਰੋਡ਼ਾਂ ਰੁਪਏ ਦਾ ਲੋਨ ਲੈ ਕੇ ਵਾਪਸ ਨਾ ਕਰਨ ਵਾਲਿਆਂ ਵਿਚ ਕੇਵਲ ਵਿਜੇ ਮਾਲਿਆ ਅਤੇ ਨੀਰਵ ਮੋਦੀ ਹੀ ਨਹੀਂ ਹਨ, ਸਗੋਂ 97,98,261 ਅਜਿਹੇ ਦੇਸ਼ ਵਾਸੀ ਹਨ, ਜਿਨ੍ਹਾਂ ਨੇ ਬੈਂਕਾਂ ਵਿਚ ਖਾਤੇ ਖੁਲ੍ਹਵਾ ਕੇ 10,36,206 ਕਰੋਡ਼ ਰੁਪਏ ਦੇ ਲੋਨ ਲੈ ਕੇ ਵਾਪਸ ਨਹੀਂ ਕੀਤੇ। ਜਦ ਕਿ 1915 ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਨੇ 100 ਕਰੋਡ਼ ਰੁਪਏ ਅਤੇ ਇਸ ਤੋਂ ਕਈ ਗੁਣਾ ਵੱਧ ਦੀ ਰਾਸ਼ੀ ਬੈਂਕਾਂ ਤੋਂ ਲੋਨ ‘ਤੇ ਲੈ ਕੇ ਨਹੀਂ ਮੋੜੀ।
ਨੀਰਵ ਮੋਦੀ ਅਤੇ ਵਿਜੇ ਮਾਲੀਆ ਵਰਗੇ ਹਨ ਹਜ਼ਾਰਾਂ ਲੋਕ
ਸੱਭਰਵਾਲ ਨੇ ਦੱਸਿਆ ਕਿ ਬੈਂਕਾਂ ਵਿਚ ਕਰੋਡ਼ਾਂ ਰੁਪਏ ਦਾ ਲੋਨ ਲੈ ਕੇ ਵਾਪਸ ਨਾ ਕਰਨ ਵਾਲਿਆਂ ਵਿਚ ਕੇਵਲ ਵਿਜੇ ਮਾਲਿਆ ਅਤੇ ਨੀਰਵ ਮੋਦੀ ਹੀ ਨਹੀਂ ਹਨ, ਸਗੋਂ 97,98,261 ਅਜਿਹੇ ਦੇਸ਼ ਵਾਸੀ ਹਨ, ਜਿਨ੍ਹਾਂ ਨੇ ਬੈਂਕਾਂ ਵਿਚ ਖਾਤੇ ਖੁਲ੍ਹਵਾ ਕੇ 10,36,206 ਕਰੋਡ਼ ਰੁਪਏ ਦੇ ਲੋਨ ਲੈ ਕੇ ਵਾਪਸ ਨਹੀਂ ਕੀਤੇ। ਜਦ ਕਿ 1915 ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਨੇ 100 ਕਰੋਡ਼ ਰੁਪਏ ਅਤੇ ਇਸ ਤੋਂ ਕਈ ਗੁਣਾ ਵੱਧ ਦੀ ਰਾਸ਼ੀ ਬੈਂਕਾਂ ਤੋਂ ਲੋਨ ‘ਤੇ ਲੈ ਕੇ ਨਹੀਂ ਮੋੜੀ।

You must be logged in to post a comment Login