ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਹਵਾਈ ਅੱਡੇ ’ਤੇ ਪੰਜ ਘੰਟਿਆਂ ਤੱਕ ‘ਰੋਕੀ’ ਰੱਖੀ

ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਹਵਾਈ ਅੱਡੇ ’ਤੇ ਪੰਜ ਘੰਟਿਆਂ ਤੱਕ ‘ਰੋਕੀ’ ਰੱਖੀ

ਮੁੰਬਈ, 27 ਜੂਨ : ਮੁੰਬਈ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਜਹਾਜ਼ ਦੇ ਖੰਭਾਂ ਵਿਚ ਘਾਹ ਫੂਸ ਫਸਣ ਕਰਕੇ ਪੰਜ ਘੰਟਿਆਂ ਤੋਂ ਵੱਧ ਸਮੇਂ ਲਈ ਰੋਕੀ ਰੱਖਿਆ ਗਿਆ। ਇਹ ਘਟਨਾ 25 ਜੂਨ ਦੀ ਦੱਸੀ ਜਾਂਦੀ ਹੈ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਪਾਸੇ ਫੌਰੀ ਧਿਆਨ ਦਿੱਤਾ ਗਿਆ ਤੇ ਜਹਾਜ਼ ਨੂੰ ਸੰਚਾਲਨ (ਉਡਾਣ) ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ।ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਹਾਲਾਂਕਿ ਜਹਾਜ਼ ਵਿਚ ਮੌਜੂਦਾ ਯਾਤਰੀਆਂ ਦੀ ਗਿਣਤੀ ਤੇ ਅਮਲੇ ਦੇ ਮੈਂਬਰਾਂ, ਜਹਾਜ਼ ਨੇ ਕਿੰਨੇ ਵਜੇ ਰਵਾਨਾ ਹੋਣਾ ਸੀ ਤੇ ਯਾਤਰੀ ਕਿੰਨੇ ਸਮੇਂ ਲਈ ਹਵਾਈ ਅੱਡੇ ’ਤੇ ਫਸੇ ਰਹੇ, ਬਾਰੇ ਅਜੇ ਤੱਕ ਤਫ਼ਸੀਲ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਫਲਾਈਟ ਟਰੈਕਿੰਗ ਵੈੱਬਸਾਈਟ flightradar24.com ਮੁਤਾਬਕ ਉਡਾਣ AI 2354, Airbus A320Neo ਜਹਾਜ਼ ਨੇ ਮੁੰਬਈ ਤੋਂ ਸਵੇਰੇ 7:45 ਵਜੇ ਉਡਾਣ ਭਰਨੀ ਸੀ। ਉਡਾਣ ਪੰਜ ਘੰਟੇ ਤੋਂ ਵੱਧ ਦੀ ਦੇਰੀ ਨਾਲ ਬਾਅਦ ਦੁਪਹਿਰ 1 ਵਜੇ ਆਪਣੀ ਮੰਜ਼ਿਲ ਲਈ ਰਵਾਨਾ ਹੋਈ।

You must be logged in to post a comment Login