ਬ੍ਰਿਟਿਸ਼ ਕੋਲੰਬੀਆ ’ਚ ਬੱਸ ਪਲਟਣ ਕਾਰਨ ਅੰਮ੍ਰਿਤਸਰ ਵਾਸੀ ਸਣੇ 4 ਯਾਤਰੀਆਂ ਦੀ ਮੌਤ

ਬ੍ਰਿਟਿਸ਼ ਕੋਲੰਬੀਆ ’ਚ ਬੱਸ ਪਲਟਣ ਕਾਰਨ ਅੰਮ੍ਰਿਤਸਰ ਵਾਸੀ ਸਣੇ 4 ਯਾਤਰੀਆਂ ਦੀ ਮੌਤ

ਓਟਾਵਾ, 27 ਦਸੰਬਰ-ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਬਰਫੀਲੇ ਹਾਈਵੇਅ ‘ਤੇ ਬੱਸ ਦੇ ਪਲਟਣ ਕਾਰਨ ਅੰਮ੍ਰਿਤਸਰ ਵਾਸੀ ਸਣੇ ਚਾਰ ਯਾਤਰੀਆਂ ਦੀ ਮੌਤ ਹੋ ਗਈ।ਕੈਨੇਡੀਅਨ ਅਧਿਕਾਰੀਆਂ ਨੇ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਕ ਮ੍ਰਿਤਕਾਂ ਵਿੱਚ ਅੰਮ੍ਰਿਤਸਰ ਦੇ ਬੁਤਾਲਾ ਦੇ 41 ਸਾਲਾ ਕਰਨਜੋਤ ਸਿੰਘ ਸੋਢੀ ਸ਼ਾਮਲ ਹੈ। ਉਹ ਸਤੰਬਰ 2022 ਵਿੱਚ ਵਰਕ ਪਰਮਿਟ ‘ਤੇ ਕੈਨੇਡਾ ਵਿੱਚ ਦਾਖਲ ਹੋਇਆ ਸੀ। ਉਹ ਆਪਣੇ ਪਿੰਡ ਵਿੱਚ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਨੂੰ ਛੱਡ ਗਿਆ।

You must be logged in to post a comment Login