ਬੰਗਲੁਰੂ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸਿਆਹੀ ਸੁੱਟੀ

ਬੰਗਲੁਰੂ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸਿਆਹੀ ਸੁੱਟੀ

ਬੰਗਲੁਰੂ, 30 ਮਈ- ਇਥੇ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸਿਆਹੀ ਸੁੱਟਣ ਬਾਰੇ ਜਾਣਕਾਰੀ ਮਿਲੀ ਹੈ। ਇਥੇ ਇੱਕ ਸਮਾਗਮ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੁੱਧਵੀਰ ਸਿੰਘ ਪੁੱਜੇ ਸਨ। ਉਨ੍ਹਾਂ ’ਤੇ ਉਸ ਵੇਲੇ ਸਿਆਹੀ ਸੁੱਟੀ ਗਈ ਜਦੋਂ ਉਹ ਇਕ ਖੇਤਰੀ ਚੈਨਲ ਦੇ ਕੀਤੇ ਗਏ ਸਟਿੰਗ ਅਪ੍ਰੇਸ਼ਨ ਦੇ ਵੀਡੀਓ ਬਾਰੇ ਦੱਸ ਰਹੇ ਸਨ। ਉਸ ਵਿਚ ਕਰਨਾਟਕ ਦਾ ਕਿਸਾਨ ਆਗੂ ਕੋਡੀਹੱਲੀ ਚੰਦਰਸ਼ੇਖਰ ਨੂੰ ਪੈਸੇ ਮੰਗਦੇ ਕਾਬੂ ਕੀਤਾ ਗਿਆ ਸੀ। ਰਾਕੇਸ਼ ਅਤੇ ਯੁੱਧਵੀਰ ਪੱਤਰਕਾਰਾਂ ਨੂੰ ਸਪਸ਼ਟ ਕਰ ਰਹੇ ਸਨ ਕਿ ਉਹ ਇਸ ਮਾਮਲੇ ਵਿਚ ਸ਼ਾਮਲ ਨਹੀਂ ਹਨ ਅਤੇ ਕਿਸਾਨ ਆਗੂ ਕੋਡੀਹਾਲੀ ਚੰਦਰਸ਼ੇਖਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਕੁਝ ਲੋਕਾਂ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ’ਤੇ ਕਾਲੀ ਸਿਆਹੀ ਸੁੱਟ ਦਿੱਤੀ ਅਤੇ ਕੁਰਸੀਆਂ ਵੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਟਿਕੈਤ ਅਨੁਸਾਰ ਕਿਸਾਨ ਆਗੂ ਚੰਦਰਸ਼ੇਖਰ ਦੇ ਸਮਰਥਕਾਂ ਵੱਲੋਂ ਸਿਆਹੀ ਸੁੱਟੀ ਗਈ ਸੀ। ਸਿਆਹੀ ਸੁੱਟਣ ਤੋਂ ਬਾਅਦ ਟਿਕੈਤ ਸਮਰਥਕਾਂ ਨੇ ਸਿਆਹੀ ਸੁੱਟਣ ਵਾਲੇ ਨੂੰ ਕਾਬੂ ਕਰ ਲਿਆ। ਇਸ ਦੌਰਾਨ ਦੋਵਾਂ ਧਿਰਾਂ ਨੇ ਹੰਗਾਮਾ ਕੀਤਾ ਤੇ ਇਕ ਦੂਜੇ ਦੀ ਕੁੱਟਮਾਰ ਕੀਤੀ।

You must be logged in to post a comment Login