ਬੰਗਲੌਰ ’ਚ ਏਅਰ ਇੰਡੀਆ ਸ਼ੁਰੂ, ਮੋਦੀ ਨੇ ਕੀਤਾ ਉਦਘਾਟਨ

ਬੰਗਲੌਰ ’ਚ ਏਅਰ ਇੰਡੀਆ ਸ਼ੁਰੂ, ਮੋਦੀ ਨੇ ਕੀਤਾ ਉਦਘਾਟਨ

ਬੰਗਲੌਰ, 13 ਫਰਵਰੀ- ਭਾਰਤ ਦੀ ਸਭ ਤੋਂ ਵੱਡੀ ਏਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ‘ਏਰੋ ਇੰਡੀਆ’ ਦਾ 14ਵਾਂ ਸੈਸ਼ਨ ਅੱਜ ਇੱਥੇ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸ਼ੋਅ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਇਸ ਮੌਕੇ ਕਿਹਾ ਕਿ ‘ਏਰੋ ਇੰਡੀਆ’ ਭਾਰਤ ਦੀ ਨਵੀਂ ਤਾਕਤ ਅਤੇ ਸਮਰੱਥਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, ‘ਏਰੋ ਇੰਡੀਆ’ ਅੱਜ ਸਿਰਫ਼ ਪ੍ਰਦਰਸ਼ਨ ਨਹੀਂ ਹੈ, ਸਗੋਂ ਭਾਰਤ ਦੇ ਆਤਮ-ਵਿਸ਼ਵਾਸ ਦਾ ਪ੍ਰਤੀਬਿੰਬ ਵੀ ਹੈ। ਭਾਰਤ ਅੱਜ ਨਾ ਸਿਰਫ਼ ਬਾਜ਼ਾਰ ਹੈ ਸਗੋਂ ਕਈ ਦੇਸ਼ਾਂ ਲਈ ਸੰਭਾਵੀ ਰੱਖਿਆ ਭਾਈਵਾਲ ਵੀ ਹੈ।’ ਇਸ ਤੋਂ ਬਾਅਦ ਲੜਾਕੂ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ਨੇ ਸ਼ਾਨਦਾਰ ਕਰਤੱਬ ਦਿਖਾਏ।

You must be logged in to post a comment Login