ਬੱਬੂ ਮਾਨ ਨੇ ਲਿਆ ਸੁਖਪਾਲ ਖਹਿਰਾ ਦਾ ਪੱਖ, ਭਗਵੰਤ ਮਾਨ ਨੂੰ ਵਿਖਾਇਆ ਸ਼ੀਸ਼ਾ

ਬੱਬੂ ਮਾਨ ਨੇ ਲਿਆ ਸੁਖਪਾਲ ਖਹਿਰਾ ਦਾ ਪੱਖ, ਭਗਵੰਤ ਮਾਨ ਨੂੰ ਵਿਖਾਇਆ ਸ਼ੀਸ਼ਾ

ਜਲੰਧਰ -ਪੰਜਾਬੀ ਇੰਡਸਟਰੀ ਦੇ ਬੇਮਿਸਾਲ ਅਤੇ ਲੋਕਪ੍ਰਿਯ ਗਾਇਕ ਬੱਬੂ ਮਾਨ ਵੀ ਆਮ ਆਦਮੀ ਪਾਰਟੀ ਦੀ ਜੰਗ ‘ਚ ਸ਼ਾਮਲ ਹੋ ਗਏ ਹਨ। ਇਹ ਅਸੀਂ ਨਹੀਂ ਬਲਕਿ ਇਹ ਖੁਦ ਬੱਬੂ ਮਾਨ ਦੱਸ ਰਹੇ ਹਨ। ਹਾਲ ਹੀ ‘ਚ ਬੱਬੂ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਬੱਬੂ ਮਾਨ ਦੇ ਇਕ ਪ੍ਰਸ਼ੰਸਕ ਨੇ ਇਹ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਦਰਅਸਲ ਸੰਗਰੂਰ ਤੋਂ ਐੱਮ. ਪੀ. ਭਗਵੰਤ ਮਾਨ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜੰਗ ‘ਚ ਬੱਬੂ ਮਾਨ ਨੇ ਭਗਵੰਤ ਮਾਨ ਦਾ ਨਹੀਂ, ਸਗੋਂ ਸੁਖਪਾਲ ਖਹਿਰਾ ਦਾ ਸਾਥ ਦਿੱਤਾ ਹੈ। ਅਮਰੀਕਾ ‘ਚ ਆਪਣੇ ਇਕ ਸ਼ੋਅ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕੀਤੀ। ਬੱਬੂ ਮਾਨ ਨੇ ਕਿਹਾ, ”ਮਾਲਵੇ ਵਾਲਿਆ ਤੂੰ ਮਨ ਜਾਂ ਨਾ ਮਨ ਤੂੰ ਹਾਰ ਗਿਆ, ਦੋਆਬੇ ਵਾਲਾ ਸੱਚਿਓ ਬਾਜ਼ੀ ਮਾਰ ਗਿਆ, ਘੁੱਗੀ ਆ ਗਿਆ ਤੂੰ ਵੀ ਆਜਾ ਤੇਰਾ ਕੰਮ ਨਹੀਂ, ਦਿੱਲੀ ਦੇ ਨਾਲ ਟੱਕਰ ਲੈ ਲਵੇ ਇੰਨਾ ਦਮ ਨਹੀਂ।” ਦੱਸ ਦੇਈਏ ਕਿ ਭਗਵੰਤ ਮਾਨ ਨੂੰ ਹੁਣ ਤੱਕ ਬੱਬੂ ਮਾਨ ਦੇ ਨੇੜੇ ਸਮਝਿਆ ਜਾਂਦਾ ਰਿਹਾ ਹੈ। ਲਹਿਰਾਗਾਗਾ (ਸੰਗਰੂਰ) ‘ਚ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਕੀਤਾ ਸੀ।

You must be logged in to post a comment Login