‘ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ’ ਪੁਸਤਕ ਇਕਬਾਲ ਸਿੰਘ ਲਾਲਪੁਰਾ ਵਲੋਂ ਰਿਲੀਜ਼

‘ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜੀ ਡਾਇਰੀਆਂ’ ਪੁਸਤਕ ਇਕਬਾਲ ਸਿੰਘ ਲਾਲਪੁਰਾ ਵਲੋਂ ਰਿਲੀਜ਼

ਨਵੀ ਦਿਲੀ, 13 ਫਰਬਰੀ – ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਸ੍ਰ ਇਕਬਾਲ ਸਿੰਘ ਲਾਲਪੁਰਾ ਵਲੋਂ ਪੰਜਾਬੀ ਦੇ ਵਿਸ਼ਵ ਪ੍ਰਸਿਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿਜੀ ਡਾਇਰੀਆਂ (1901-1938 ਈ.) ਦਾ ਪੁਸਤਕ ਰੂਪ ਚ ਸ਼ੰਪਾਦਿਤ ਪਹਿਲਾ ਸੰਸਕਰਣ ਅੱਜ ਸੀ ਜੀ ਓ ਕੰਪਲੈਕਸ ਦਿਲੀ ਵਿਖੇ ਰਿਲੀਜ਼  ਕੀਤਾ ਗਿਆ ਮੈਸੋਪੋਟਾਮੀਆ ਪਬਲਿਸ਼ਰਜ਼ ,ਦਿਲੀ ਵਲੋਂ ਪ੍ਰਕਾਸ਼ਿਤ ਇਨ੍ਹਾਂ ਡਾਇਰੀਆਂ ਦੇ ਸੰਪਾਦਿਤ ਸੰਸਕਰਣ ਨੂੰ ਡਾ ਜਗਮੇਲ ਸਿੰਘ ਭਾਠੂਆਂ ਅਤੇ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ ਵਲੌਂ ਪੁਸਤਕ ਰੂਪ ਚ ਤਿਆਰ ਕੀਤਾ ਗਿਆ ਹੈਇਸ ਮੌਕੇ ਸਰਦਾਰ ਲਾਲਪੁਰਾ ਨੇ ਕਿਹਾ ਕਿ ਇਨਾਂ ਵਡਮੁੱਲੀ ਡਾਇਰੀਆਂ ਚ ਭਾਰਤ ਤੇ ਪੰਜਾਬ ਦਾ ਓਹ ਅਣਲਿਖਿਆ ਇਤਿਹਾਸ ਮੌਜੂਦ ਹੈ,ਜਿਸਦੇ ਖੁਦ ਭਾਈ ਕਾਨ੍ਹ ਸਿੰਘ ਨਾਭਾ ਸ਼ਾਖਸੀ ਰਹੇ ਹਨ॥ ਉਨ੍ਹਾਂ ਡਾ ਜਗਮੇਲ ਸਿੰਘ ਭਾਠੂਆਂ ਤੇ ਡਾ ਰਵਿੰਦਰ ਕੌਰ ਰਵੀ ਨੂੰ ਇਸ ਇਤਿਹਾਸਿਕ ਕਾਰਜ਼ ਲਈ ਮੁਬਾਰਕਬਾਦ ਦੇਂਦਿਆਂ ਕਿਹਾ ਕਿ ‘ਪਿਉ ਦਾਦੇ ਕਾ ਖੋਲਿ ਡਿਠਾ ਖਜਾਨਾ’ ਦੇ ਮਹਾਂਵਾਕ ਅਨੁਸਾਰ ਨਿਰਸੰਦੇਹ ਇਨ੍ਹਾਂ ਡਾਇਰੀਆਂ ਦੇ ਪ੍ਰਕਾਸ਼ਮਾਨ ਹੋਣ ਸਦਕਾ ਪੰਜਾਬੀ ਪ੍ਰੇਮੀਆਂ ਤੇ ਖੋਜਕਾਰਾਂ ਨੂੰ ਭਾਈ ਕਾਨ੍ਹ ਸਿੰਘ ਜੀ ਦੀ ਸ਼ਖ਼ਸੀਅਤ ਦਾ ਇੱਕ ਹੋਰ ਨਵਾਂ ਪਹਿਲੂ ਵੇਖਣ ਨੂੰ ਮਿਲੇਗਾਸਰਦਾਰ ਇਕਬਾਲ ਸ਼ਿੰਘ ਲਾਲਪੁਰਾ ਨੇ ਕਿਹਾ ਕਿ  ਡਾਇਰੀ ਲੇਖਨ ਸਾਹਿਤ ਦੀ ਇੱਕ ਪ੍ਰਮੁੱਖ ਵਿਧਾ ਹੈ ਜਿਸ ਵਿੱਚ ਲੇਖਕ ਦੁਨੀਆ ਤੇ ਸਮਾਜ ਨੂੰ ਆਪਣੀ ਵਿਲੱਖਣ ਤੇ ਵਿਅਕਤੀਗਤ ਕਲਪਨਾ ਸ਼ਕਤੀ ਰਾਹੀਂ ਆਤਮ ਸ਼ਾਖਸਾਤ ਕਰਕੇ ਮਾਨਸਿਕ ਤੌਰ ਤੇ  ਆਨੰਦ ਜਾਂ ਖੁਸ਼ੀ ਮਹਿਸੂਸ ਕਰਦਾ ਹੈ ਵਿਸ਼ਵ ਦੇ ਮਹਾਨ ਵਿਅਕਤੀ ਸਦੀਆਂ ਤੋਂ ਡਾਇਰੀ ਲੇਖਨ ਦਾ ਕਾਰਜ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਡਾਇਰੀਆਂ ਦੇ ਪ੍ਰਕਾਸ਼ਨ ਨਾਲ ਲੇਖਕ ਦੇ ਨਿੱਜੀ ਅਨੁਭਵਾਂ ਤੋਂ ਲੋਕਾਂ ਨੂੰ ਜੀਵਨ ਵਿੱਚ ਸਹੀ ਗਲਤ ਦੀ ਪਹਿਚਾਣ ਲਈ ਬਹੁਤ ਪ੍ਰੇਰਨਾ ਮਿਲਦੀ ਹੈਇਸ ਮੌਕੇ ਹੋਰਨਾ ਤੋਂ ਇਲਾਵਾ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਆਤਮਾ ਸਿੰਘ ਲੁਬਾਣਾ ਅਤੇ ਦਿਲੀ ਦੇ ਉਘੇ ਸਿਖ ਆਗੂ ਹਾਜ਼ਰ ਸਨ ਜ਼ਿਕਰਯੋਗ ਹੈ ਕਿ ਇਨ੍ਹਾਂ ਡਾਇਰੀਆਂ ਵਿੱਚੋਂ ਲਗਭੱਗ ਸਵਾ ਸੌ ਸਾਲ ਪਹਿਲਾਂ ਦੇ ਪੰਜਾਬ ਦੇ ਜਨਜੀਵਨ ਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ ਫੂਲਕੀਆਂ ਰਿਆਸਤਾਂ ਦੇ ਰਾਜੇ-ਮਹਾਰਾਜਿਆਂ ਦੇ ਨਾਲ-ਨਾਲ ਅੰਗਰੇਜ਼ ਹੁਕਮਰਾਨਾਂ ਦੇ ਕੰਮ-ਕਾਜ ਕਰਨ ਦੇ ਢੰਗ ਤਰੀਕਿਆਂ ਬਾਰੇ ਵੀ ਬੜੀ ਹੀ ਰੌਚਕ ਜਾਣਕਾਰੀ ਡਾਇਰੀਆਂ ਵਿੱਚੋਂ ਉਜਾਗਰ ਹੁੰਦੀ ਹੈ ਇਨ੍ਹਾਂ ਵਿੱਚ ਨਿਰੇ ਥਾਵਾਂ-ਘਟਨਾਵਾਂ ਦਾ ਜ਼ਿਕਰ ਮਾਤਰ ਨਹੀਂ ਸਿਧਾਂਤਕ ਨਿਰਖ ਪਰਖ ਵੀ ਮੌਜੂਦ ਹੈ

You must be logged in to post a comment Login