ਭਾਕਿਯੂ ਏਕਤਾ-ਉਗਰਾਹਾਂ) ਵੱਲੋਂ ਪੰਜਾਬ ’ਚ ਰੇਲਾਂ ਰੋਕਣ ਲਈ ਪਟੜੀਆਂ ’ਤੇ ਧਰਨੇ ਤੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ

ਭਾਕਿਯੂ ਏਕਤਾ-ਉਗਰਾਹਾਂ) ਵੱਲੋਂ ਪੰਜਾਬ ’ਚ ਰੇਲਾਂ ਰੋਕਣ ਲਈ ਪਟੜੀਆਂ ’ਤੇ ਧਰਨੇ ਤੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ

ਮਾਨਸਾ, 15 ਫਰਵਰੀ- ਭਾਕਿਯੂ (ਏਕਤਾ-ਉਗਰਾਹਾਂ) ਅਤੇ ਭਾਕਿਯੂ ਡਕੌਂਦਾ (ਧਨੇਰ) ਵੱਲੋਂ ਰੇਲ ਰੋਕੋ ਦੇ ਸੱਦੇ ਤਹਿਤ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਵਿੱਚ 7 ਥਾਵਾਂ ਉਤੇ ਰੇਲ ਪਟੜੀਆਂ ਉਪਰ ਧਰਨੇ ਦਿੱਤੇ ਗਏ। ਇਹ‌ ਧਰਨੇ ਕਿਸਾਨ ਮੰਗਾਂ ਖਾਤਰ ਸੰਘਰਸ਼ ਲਈ ਦਿੱਲੀ ਜਾ ਰਹੇ ਕਿਸਾਨਾਂ ’ਤੇ ਪੁਲੀਸ ਕਾਰਵਾਈ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਵਿੱਚ ਜਥੇਬੰਦੀ ਵਲੋਂ ਇਹ ਧਰਨੇ ਮਾਨਸਾ ਸਮੇਤ ਜੇਠੂਕੇ,‌ ਸੁਨਾਮ, ਰਾਜਪੁਰਾ, ਮੋਗਾ, ਮਲੋਊ, ਵੱਲਾ ਫਾਟਕ ਅੰਮ੍ਰਿਤਸਰ ਵਿਖੇ ਅਮਨ ਸ਼ਾਂਤੀ ਪੂਰਵਕ ਦਿੱਤੇ ਗਏ। ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਲੋਕਾਂ ਵਿਚ ਸਰਕਾਰੀ ਜਬਰ ਦਾ ਬੇਹੱਦ ਵਿਰੋਧ ਹੈ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਮੋਰਚੇ ਦੇ ਸੱਦੇ ਉੱਤੇ ਪੰਜਾਬ ਭਰ ਵਿੱਚ ਇਸੇ ਧੱਕੇਸ਼ਾਹੀ ਖ਼ਿਲਾਫ਼ ਸਾਰੇ ਟੌਲ ਪਲਾਜ਼ਿਆਂ ਨੂੰ ਤਿੰਨ ਘੰਟਿਆਂ ਲਈ ਪਰਚੀ ਮੁਕਤ ਕਰ ਦਿੱਤਾ ਗਿਆ ਹੈ।

You must be logged in to post a comment Login