ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਅਤੇ ਪੱਤਰਕਾਰ ਅਰਨਬ ਗੋਸਵਾਮੀ ਵਿਰੁੱਧ ਐੱਫਆਈਆਰ ਦਰਜ

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਅਤੇ ਪੱਤਰਕਾਰ ਅਰਨਬ ਗੋਸਵਾਮੀ ਵਿਰੁੱਧ ਐੱਫਆਈਆਰ ਦਰਜ

ਬੰਗਲੁਰੂ, 21 ਮਈ : ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਅਤੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਵਿਰੁੱਧ ਕਥਿਤ ਤੌਰ ’ਤੇ ਗਲਤ ਜਾਣਕਾਰੀ ਚਲਾਉਣ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਹਾਈ ਗਰਾਊਂਡਸ ਪੁਲੀਸ ਸਟੇਸ਼ਨ ਵਿਚ ਇੰਡੀਅਨ ਯੂਥ ਕਾਂਗਰਸ ਦੇ ਕਾਨੂੰਨੀ ਸੈੱਲ ਦੇ ਮੁਖੀ ਸ਼੍ਰੀਕਾਂਤ ਸਵਰੂਪ ਬੀਐੱਨ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 192 (ਦੰਗਾ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਭੜਕਾਹਟ ਦੇਣਾ) ਅਤੇ 352 (ਸ਼ਾਂਤੀ ਭੰਗ ਕਰਨ ਲਈ ਜਾਣਬੁੱਝ ਕੇ ਅਪਮਾਨ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਵਰੂਪ ਨੇ ਮਾਲਵੀਆ ਅਤੇ ਗੋਸਵਾਮੀ ’ਤੇ ‘ਸਪੱਸ਼ਟ ਤੌਰ ‘ਤੇ ਗਲਤ ਜਾਣਕਾਰੀ ਫੈਲਾਉਣ ਲਈ ਇਕ ਘਿਨਾਉਣੀ ਅਤੇ ਅਪਰਾਧਿਕ ਤੌਰ ’ਤੇ ਪ੍ਰੇਰਿਤ ਮੁਹਿੰਮ ਦੀ ਮਾਸਟਰਮਾਈਂਡਿੰਗ(ਮੁੱਖ ਸਾਜਿਸ਼)’ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਖਰਾਬ ਢੰਗ ਨਾਲ ਇਸ ਮਨਘੜਤ ਦਾਅਵੇ ਦਾ ਪ੍ਰਚਾਰ ਕੀਤਾ ਹੈ ਕਿ ਤੁਰਕੀ ਵਿਚ ਇਸਤਾਨਬੁਲ ਕਾਂਗਰਸ ਸੈਂਟਰ ਇੰਡੀਅਨ ਨੈਸ਼ਨਲ ਕਾਂਗਰਸ (ਆਈਐੱਨਸੀ) ਦਾ ਦਫਤਰ ਹੈ।

You must be logged in to post a comment Login