ਭਾਜਪਾ ਰੈਲੀਆਂ ’ਚ ਦਿਹਾੜੀ ’ਤੇ ਬੰਦੇ ਲਿਆ ਰਹੀ ਹੈ: ਧਾਲੀਵਾਲ

ਭਾਜਪਾ ਰੈਲੀਆਂ ’ਚ ਦਿਹਾੜੀ ’ਤੇ ਬੰਦੇ ਲਿਆ ਰਹੀ ਹੈ: ਧਾਲੀਵਾਲ

ਮਦਾਸ, 24 ਮਈ- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆਂ ਵਿਚ ਨਹੀਂ ਫਸਣਗੇ। ਅੱਜ ਸਰਹੱਦੀ ਪਿੰਡ ਜਗਦੇਵ ਖੁਰਦ ਵਿਖੇ ਚੋਣ ਰੈਲੀ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਰੈਲੀਆਂ ਵਿੱਚ ਸਿਰਫ਼ ਦਿਹਾੜੀ ਉਪਰ ਬੰਦੇ ਲਿਆ ਕੇ ਇਕੱਠ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਤੋਂ ਪ੍ਰਧਾਨ ਮੰਤਰੀ ਡਰੇ ਹੋਏ ਹਨ ਤਾਂ ਹੀ ਕੇਜਰੀਵਾਲ ਵਿਰੁੱਧ ਸਾਜ਼ਿਸ਼ਾਂ ਰਚੀਆਂ ਗਈਆਂ ਹਨ। ਜਿਵੇਂ ਪੰਜਾਬ ਵਿਚੋਂ ਅਕਾਲੀ ਦਲ ਦਾ ਪੱਤਾ ਸਾਫ਼ ਹੋਇਆ ਹੈ ਉਸੇ ਤਰ੍ਹਾਂ ਦੇਸ਼ ਵਿਚੋਂ ਭਾਜਪਾ ਦਾ ਪਤਣ ਹੋ ਰਿਹਾ ਹੈ। ਇਸ ਮੌਕੇ ਵੱਖ ਵੱਖ ਪਾਰਟੀਆਂ ਛੱਡਕੇ ਆਪ ਵਿਚ ਸ਼ਾਮਲ ਹੋਏ ਵਿਅਕਤੀਆਂ ਨੂੰ ਸ੍ਰੀ ਧਾਲੀਵਾਲ ਨੇ ਜੀ ਆਇਆਂ ਕਿਹਾ।

You must be logged in to post a comment Login