ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁੜ ਮੁਅੱਤਲ ਕੀਤਾ ਜਾਵੇ

ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁੜ ਮੁਅੱਤਲ ਕੀਤਾ ਜਾਵੇ

ਨਵੀਂ ਦਿੱਲੀ, 16 ਫਰਵਰੀ- ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਅੱਜ ਇੱਕ ਪੱਤਰ ਰਾਹੀਂ ਕੁਸ਼ਤੀ ਦੀ ਆਲਮੀ ਸੰਚਾਲਕ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੂੰ ਅਪੀਲ ਕੀਤੀ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੂੰ ਮੁੜ ਮੁਅੱਤਲ ਕੀਤਾ ਜਾਵੇ ਤੇ ਆਖਿਆ ਕਿ ਸੰਜੈ ਸਿੰਘ ਦੀ ਅਗਵਾਈ ਵਾਲੀ ਸੰਸਥਾ ਨੂੰ ਬਹਾਲ ਕਰਨ ਨਾਲ ਪਹਿਲਵਾਨ ਫਿਰ ‘ਖ਼ਤਰੇ ਅਤੇ ਸ਼ੋਸ਼ਣ’ ਦੇ ਘੇਰੇ ’ਚ ਆ ਗਏ ਹਨ। ਯੂਡਬਲਿਊਡਬਲਿਊ ਨੇ ਮੰਗਲਵਾਰ ਨੂੰ ਭਾਰਤ ਦੀ ਕੁਸ਼ਤੀ ਫੈਡਰੇਸ਼ਨ ਤੋਂ ਪਾਬੰਦੀ ਹਟਾ ਦਿੱਤੀ ਤੇ ਨਾਲ ਹੀ ਫੈਡਰੇਸ਼ਨ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਲਿਖਤੀ ਗਾਰੰਟੀ ਦੇਵੇ ਵਿਰੋਧ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੋਈ ਵਿਤਕਰੇ ਵਾਲੀ ਕਾਰਵਾਈ ਨਹੀਂ ਕੀਤੀ ਜਾਵੇਗੀ। ਬਜਰੰਗ ਨੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ਉੱਤੇ ਸਾਂਝੇ ਕੀਤੇ ਪੱਤਰ ’ਚ ਲਿਖਿਆ, ‘‘ਇਸ ਫ਼ੈਸਲੇ ਨਾਲ ਭਾਰਤੀ ਪਹਿਲਵਾਨ ਇੱਕ ਵਾਰ ਫਿਰ ਡਬਲਿਊਐੱਫਆਈ ਮੈਂਬਰਾਂ ਤੋਂ ਖ਼ਤਰੇ ਅਤੇ ਸ਼ੋਸ਼ਣ ਦੇ ਦਾਇਰੇ ਵਿੱਚ ਆ ਗਏ ਹਨ।’’

You must be logged in to post a comment Login